ਹਰਿਆਣਾ, 16 ਅਗਸਤ 2025 : ਹਰਿਆਣਾ ਦੇ ਕਿਸਾਨਾਂ ਨੰ ਦੁਖਾਂਤ ਅਤੇ ਫਸਲ ਨੁਕਸਾਨ ਦੇ ਮਾਮਲਿਆਂ ਵਿੱਚ 76 ਕਰੋੜ ਦੀ ਮਾਲੀ ਸਹਾਇਤਾ ਜਾਰੀ ਕਰਨ ਦੇ ਉਦੇਸ਼ ਤਹਿਤ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਦੀਨ ਦਿਆਲ ਉਪਾਧਿਆਏ ਅੰਤੋਦਯ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ) ਤਹਿਤ 2020 ਤੋਂ ਵੱਧ ਪਰਿਵਾਰਾਂ ਨੂੰ ਜਾਰੀ ਕੀਤੀ ਗਈ ਹੈ ।
ਰਕਮ ਸਿੱਧੀ ਲਾਭਾਪਤਰੀਆਂ ਦੇ ਖਾਤਿਆਂ ਵਿਚ ਕੀਤੀ ਗਈ ਹੈ ਟ੍ਰਾਂਸਫਰ
ਮੁੱਖ ਮੰਤਰੀ ਨਾਇਬ ਸੈਣੀ ਨੇ ਦੱਸਿਆ ਕਿ ਜੋ ਰਕਮ ਜਾਰੀ ਕੀਤੀ ਗਈ ਹੈ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਗਈ ਤਾਂ ਜੋ ਕੋਈ ਮੱਧਵਰਗੀ ਦਖਲੰਦਆਜ਼ੀ ਨਾ ਹੋਵੇ । ਉਹਨਾਂ ਕਿਹਾ ਕਿ ਜਦੋਂ ਪਰਿਵਾਰ ਦੇ ਕਮਾਉਣ ਵਾਲੇ ਮੈਂਬਰ ਦੀ ਮੌਤ ਹੁੰਦੀ ਹੈ ਤਾਂ ਪੂਰਾ ਪਰਿਵਾਰ ਦੁੱਖ ਵਿਚ ਡੁੱਬ ਜਾਂਦਾ ਹੈ ਤੇ ਇਸ ਸਕੀਮ ਰਾਹੀਂ ਸਰਕਾਰ ਅਜਿਹੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜੀ ਹੁੰਦੀ ਹੈ ।
ਸਕੀਮ ਦੀ ਸ਼ੁਰੂਆਤ ਕਦੋਂ ਹੋਈ ਸੀ
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਦੀ ਸ਼ੁਰੂਆਤ (Launch of the scheme) 1 ਅਪ੍ਰੈਲ 2023 ਨੂੰ ਹੋਈ ਸੀ ਅਤੇ ਉਸ ਸਮੇੇਂ ਤੋਂ ਲੈ ਕੇ ਹੁਣ ਤਕ 36 ਹਜ਼ਾਰ 651 ਪਰਿਵਾਰਾਂ ਨੂੰ 10 ਕਰੋੜ 380 ਲੱਖ ਦੀ ਮਦਦ ਦਿੱਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਉਪਰੋਕਤ ਸਕੀਮ ਤਹਿਤ ਜੇਕਰ ਕਿਸੇ ਪਰਿਵਾਰ ਦੇ ਕਮਾਉਣ ਵਾਲੇ ਮੈਂਬਰ ਦੀ ਕੁਦਰਤੀ ਆਫ਼ਤ, ਹਾਦਸੇ ਜਾਂ ਹੋਰ ਕਾਰਨਾਂ ਕਰਕੇ ਮੌਤ ਜਾਂ ਸਥਾਈ ਅਸਮਰਥਤਾ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ 5 ਲੱਖ ਤੱਕ ਦੀ ਮਦਦ (Assistance up to 5 lakhs) ਦਿੱਤੀ ਜਾਂਦੀ ਹੈ ।
Read More : ਸਿਰਸਾ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਰੱਖਣਗੇ ਨੀਂਹ ਪੱਥਰ