ਬੱਸ ਪਲਟਣ ਨਾਲ ਵਾਪਰਿਆ ਭਿਆਨਕ ਹਾਦਸਾ, 40 ਤੋਂ ਵੱਧ ਸਕੂਲੀ ਬੱਚੇ ਹੋਏ ਜ਼ਖਮੀ
ਪੰਚਕੂਲਾ ਦੇ ਪਿੰਜੌਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 40 ਤੋਂ ਵੱਧ ਸਕੂਲੀ ਬੱਚੇ ਜ਼ਖ਼ਮੀ ਹੋ ਗਏ ਹਨ । ਜ਼ਖਮੀਆਂ ਨੂੰ ਪਿੰਜੌਰ ਦੇ ਹਸਪਤਾਲ ਅਤੇ ਸੈਕਟਰ 6 ਦੇ ਸਿਵਲ ਹਸਪਤਾਲ ਪੰਚਕੂਲਾ ਲਿਆਂਦਾ ਗਿਆ ਹੈ । ਇੱਕ ਮਹਿਲਾਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਡ੍ਰਾਈਵਰ ਵੱਲੋਂ ਓਵਰ ਸਪੀਡ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰੀਆਂ ਦੀ ਵੱਧ ਗਿਣਤੀ ਅਤੇ ਸੜਕ ਦੀ ਮਾੜੀ ਹਾਲਤ ਵੀ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ। ਇਹ ਹਾਦਸਾ ਪਿੰਜੌਰ ਦੇ ਪਿੰਡ ਨੌਲਟਾ ਨੇੜੇ ਵਾਪਰਿਆ ਹੈ।
ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਂਅ, NMMS ਪ੍ਰੀਖਿਆ ‘ਚ ਪੰਜਾਬ ਭਰ ‘ਚ ਹਾਸਿਲ ਕੀਤਾ ਪਹਿਲਾ ਸਥਾਨ || Punjab news
ਇਸ ਘਟਨਾ ਸਬੰਧੀ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਯਸ਼ ਗਰਗ ਨੇ ਦਾਸਸੀ ਕਿ ਇਸ ਹਾਡੇਸ ਵਿੱਚ 50 ਬੱਚਿਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਉੱਥੇ ਹੀ ਇਸ ਹਾਦਸੇ ਦੇ ਬਾਅਦ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਲੈਂਦੇ ਹੋਏ ਡ੍ਰਾਈਵਰ ਤੇ ਕੰਡਕਟਰ ਨੂੰ ਸਸਪੈਂਡ ਕਰ ਦਿੱਤਾ ਹੈ। ਫਿਲਹਾਲ ਹਾਦਸੇ ਮਗਰੋਂ ਹਰਿਆਣਾ ਰੋਡਵੇਜ਼ ਦੀ ਮਿੰਨੀ ਬੱਸ ਦਾ ਡ੍ਰਾਈਵਰ ਮੌਕੇ ਤੋਂ ਫਰਾਰ ਹੈ, ਜਦਕਿ ਕੰਡਕਟਰ ਜ਼ਖਮੀ ਹੋਣ ਕਾਰਨ ਪੰਚਕੂਲਾ ਦੇ ਸੈਕਟਰ 6 ਸਥਿਤ ਹਸਪਤਾਲ ਵਿੱਚ ਦਾਖਲ ਹੈ।