ਮਾਂ ਦੀ ਬੁੱਕਲ ਵਿਚ ਪਈ ਛੇ ਸਾਲਾ ਬੱਚੀ ਨੂੰ ਚੁੱਕ ਵਿਅਕਤੀ ਨੇ ਕੀਤਾ ਬਲਾਤਕਾਰ

0
8
Rape

ਹਰਿਆਣਾ, 22 ਜੁਲਾਈ 2025 : ਹਰਿਆਣਾ (Haryana) ਦੇ ਪਾਣੀਪਤ ਸ਼ਹਿਰ ਦੀ ਇਕ ਕਾਲੋਨੀ ਵਿਚ ਛੇ ਸਾਲਾ ਬੱਚੀ (Six-year-old girl) ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋਂ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਹੈ ਵਲੋਂ ਘਰ ਦੀ ਕੰਧ ਟੱਪ ਵਿਚ ਮਾਂ ਦੀ ਬੁੱਕਲ ਵਿਚ ਪਈ ਬੱਚੀ ਨੂੰ ਚੁੱਕ ਕੇ ਖੰਡਰਾਂ ਵਿਚ ਲਿਜਾ ਕੇ ਬਲਾਤਕਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ।

ਕੁੜੀ ਦੇ ਘਟਨਾਕ੍ਰਮ ਤੋਂ ਬਾਅਦ ਰੌਂਦੇ ਹੋਏ ਘਰ ਆਉਣ ਤੇ ਲੱਗਿਆ ਪਤਾ

ਪਾਣੀਪਤ (Panipat) ਦੀ ਜਿਸ ਕਾਲੋਨੀ ਵਿਚ ਬੱਚੀ ਨਾਲ ਬਲਾਤਕਾਰ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਬੱਚੀ ਰੌਂਦੀ ਕੁਰਲਾਉ਼ਦੀ ਘਰ ਵਾਪਸ ਆਈ । ਜਿਸ ਤੇ ਬੱਚੀ ਦੇ ਮਾਪਿਆਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ਤੇ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚ ਗਈ ।

ਘਟਨਾ ਰਾਤ ਸਮੇਂ ਦੀ ਹੈ

ਬੱਚੀ ਨਾਲ ਬਲਾਤਕਾਰ ਕਰਨ ਦੀ ਘਟਨਾ ਰਾਤ ਵੇਲੇ ਦੀ ਦੱਸੀ ਜਾ ਰਹੀ ਹੈ ਤੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਨੂੰ ਪੁਲਸ ਵਲੋ਼ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ । ਉਕਤ ਪਰਿਵਾਰ ਜੋ ਕਿ ਪ੍ਰਵਾਸੀ ਪਰਿਵਾਰ ਹੈ ਪੁਲਸ ਥਾਣੇ ਅਧੀਨ ਆਉੁਂਦੀ ਇੱਕ ਕਲੋਨੀ ਵਿੱਚ ਲੰਬੇ ਸਮੇਂ ਤੋਂ ਰਹਿ ਰਿਹਾ ਹੈ ।

Read More : ਬਲਾਤਕਾਰ ਮਾਮਲੇ ‘ਚ ਫਸੇ ਏਜਾਜ਼ ਖਾਨ ਦੀਆਂ ਵਧੀਆਂ ਮੁਸ਼ਕਲਾਂ

LEAVE A REPLY

Please enter your comment!
Please enter your name here