ਚੰਡੀਗੜ੍ਹ, 9 ਦਸੰਬਰ 2025 : ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨ ਤੋਂ ਦੋ ਦਿਨ ਲਈ ਸਮੂਹਿਕ ਛੁੱਟੀ ਤੇ ਗਏ ਡਾਕਟਰਾਂ ਦੀ ਹੜ੍ਹਤਾਲ (Doctors’ strike) ਦੇ ਮੱਦੇਨਜ਼ਰ ਯਮੁਨਾਨਗਰ ਦੇ ਸੀ. ਐਮ. ਓ. ਨੇ 66 ਡਾਕਟਰਾਂ ਦੀ ਛੁੱਟੀ ਰੱਦ (Leave of 66 doctors cancelled) ਕਰਦਿਆਂ 16 ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤੇ ਹਨ ।
ਡਾਕਟਰਾਂ ਦੀ ਹੜ੍ਹਤਾਲ ਨਾਲ ਹੋਈਆਂ ਕਈ ਜਿ਼ਲਿਆਂ ਵਿਚ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ
ਹਰਿਆਣਾ ਵਿੱਚ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (Civil Medical Services Association) ਦੇ ਸੱਦੇ ਤੋਂ ਬਾਅਦ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਡਾਕਟਰਾਂ ਵਲੋਂ ਬੀਤੇ ਦਿਨ ਸੋਮਵਾਰ ਨੂੰ ਸ਼ੁਰੂ ਕੀਤੀ ਗਈ ਦੋ ਰੋਜ਼ਾ ਹੜਤਾਲ (Two-day strike) ਨਾਲ ਕਈ ਜਿ਼ਲ੍ਹਿਆਂ ਵਿੱਚ ਬਾਹਰੀ ਮਰੀਜ਼ ਅਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋਈਆਂ । ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਸੂਬੇ ਭਰ ਵਿੱਚ ਲਗਭਗ 3 ਹਜ਼ਾਰ ਡਾਕਟਰਾਂ ਨੇ ਦੋ ਦਿਨਾਂ ਦੀ ਸਮੂਹਿਕ ਛੁੱਟੀ ਲਈ, ਜਦੋਂ ਕਿ ਸਟੇਟ ਸਰਕਾਰ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਅਸੁਵਿਧਾ ਘੱਟ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ । ਬਾਹਰੀ ਮਰੀਜ਼ ਅਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਹਨ ।
ਮੁੱਖ ਮੰਤਰੀ ਸੈਣੀ ਨੇ ਕੀ ਆਖਿਆ
ਡਾਕਟਰਾਂ ਵਲੋਂ ਕੀਤੀ ਗਈ ਹੜਤਾਲ ਦੇ ਵਿਚਕਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀਨੇ ਕਿਹਾ ਕਿ ਡਾਕਟਰਾਂ ਨੂੰ ਦੇਵਤਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਪੇਸ਼ਾ ਮਨੁੱਖਤਾ ਦੀ ਸੇਵਾ ਕਰਨਾ ਹੈ । ਸਰਕਾਰ ਪਹਿਲਾਂ ਡਾਕਟਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਪੂਰਾ ਕਰ ਚੁੱਕੀ ਹੈ ਤੇ ਮੌਜੂਦਾ ਵਿੱਚ ਮੰਤਰੀ ਅਤੇ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ । ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਜਾਣਗੀਆਂ ਅਤੇ ਗੱਲਬਾਤ ਦਾ ਦਰਵਾਜ਼ਾ ਹਮੇੇਸ਼ਾਂ ਖੁੱਲ੍ਹਾ ਹੈ ।
ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ ਹੈ : ਐਸੋਸੀਏਸ਼ਨ
ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜੇਸ਼ ਖਿਆਲੀ (Dr. Rajesh Khiali) ਨੇ ਕਿਹਾ ਕਿ ਹੜਤਾਲ 9 ਦਸੰਬਰ ਨੂੰ ਵੀ ਜਾਰੀ ਹੈ। ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੀ ਸਥਿਤੀ ਸਪੱਸ਼ਟ ਹੈ। ਮੰਗਲਵਾਰ ਦੀ ਮੀਟਿੰਗ ਵਿੱਚ ਅਗਲੇ ਫੈਸਲੇ ਲਏ ਜਾਣਗੇ। ਉਨ੍ਹਾਂ ਦੀ ਮੰਗ ਹੈ ਕਿ ਸਿੱਧੀ ਸੀ. ਐਮ. ਓ. ਭਰਤੀ ਨੂੰ ਰੋਕਿਆ ਜਾਵੇ ਅਤੇ ਏ. ਸੀ. ਪੀ. ਸਕੀਮ ਨੂੰ ਅਪਗ੍ਰੇਡ ਕਰਕੇ ਲਾਗੂ ਕੀਤਾ ਜਾਵੇ । ਪਿਛਲੇ ਸਾਲ, ਸਰਕਾਰ ਇਨ੍ਹਾਂ ਦੋਵਾਂ ਮੰਗਾਂ ‘ਤੇ ਸਹਿਮਤ ਹੋ ਗਈ ਸੀ ਪਰ ਮੌਜੂਦਾ ਸਮੇਂ ਵਿੱਚ ਸਿੱਧੀ ਐਸ. ਐਮ. ਓਭ ਭਰਤੀ ‘ਤੇ ਸਮਝੌਤਾ ਹੋ ਗਿਆ ਹੈ ।
Read More : ਪੀ. ਐਸ. ਯੂ. (ਲਲਕਾਰ) ਦਿੱਤਾ ਹੜ੍ਹ਼ਤਾਲ ਨੂੰ ਸਮਰਥਨ









