ਹਿਮਾਚਲ: ਡੂੰਘੀ ਖਾਈ ਵਿੱਚ ਡਿੱਗੀ ਕਾਰ, 3 ਲੋਕ ਹੋਏ ਜ਼ਖਮੀ

0
17

ਸ਼ੁੱਕਰਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿੱਚ ਇੱਕ ਹਰਿਆਣਾ ਸੈਲਾਨੀ ਦੀ XUV ਕਾਰ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ, ਜਿਸ ਕਾਰਨ ਡਰਾਈਵਰ ਸਟੀਅਰਿੰਗ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਕਾਰ ਸੜਕ ਤੋਂ 60 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਜੋੜੇ ਸਮੇਤ 3 ਲੋਕ ਜ਼ਖਮੀ ਹੋ ਗਏ।

ਜ਼ਿਕਰਯੋਗ ਹੈ ਕਿ ਜ਼ਖਮੀਆਂ ਦੀ ਪਛਾਣ ਰੋਹਨ ਸਲੂਜਾ, ਉਸਦੀ ਪਤਨੀ ਗਾਇਤਰੀ ਸਲੂਜਾ ਅਤੇ ਸਾਲੇ ਸਾਹਿਲ ਪੁਜਾਰਾ ਵਜੋਂ ਹੋਈ ਹੈ, ਜੋ ਕਿ HR-98-G-9941 ਨੰਬਰ ਵਾਲੇ ਵਾਹਨ ਵਿੱਚ ਯਾਤਰਾ ਕਰ ਰਹੇ ਸਨ । ਤਿੰਨੋਂ ਸੈਲਾਨੀ ਬਾਰਾਲਾਚਾ ਦੱਰੇ ਜਾ ਰਹੇ ਸਨ।

ਦੱਸ ਦਈਏ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਕੇਲੋਂਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਤਿੰਨਾਂ ਨੂੰ ਕੁੱਲੂ ਰੈਫਰ ਕਰ ਦਿੱਤਾ ਗਿਆ। ਫਿਲਹਾਲ ਹਿਮਾਚਲ ਪੁਲਿਸ ਗੱਡੀ ਨੂੰ ਖੱਡ ਵਿੱਚੋਂ ਕੱਢਣ ਦੀ ਕਵਾਇਦ ਵਿੱਚ ਲੱਗੀ ਹੋਈ ਹੈ।

LEAVE A REPLY

Please enter your comment!
Please enter your name here