ਯੂ-ਟਿਊਬਰ ਜਯੋਤੀ ਮਲਹੋਤਰਾ ਨੂੰ ਹਾਈਕੋੋਰਟ ਨੇ ਨਹੀਂ ਦਿੱਤੀ ਜਮਾਨਤ

0
30
Jyoti malhotra

ਹਿਸਾਰ, 9 ਮਾਰਚ 2026 : ਭਾਰਤ ਵਿਰੁੱਧ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਹਰਿਆਣੀ ਯੂ-ਟਿਊੁਬਰ (YouTuber) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ (Bail) ਨਹੀਂ ਦਿੱਤੀ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਯੂ-ਟਿਊੁਬਰ ਜਯੋਤੀ ਮਲਹੋਤਰਾ (Jyoti Malhotra) ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ ਇਹ ਹਿਸਾਰ ਨਿਵਾਸੀ ਯੂ-ਟਿਊਬਰ ਜਯੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ (Spying) ਕਰਨ ਦੇ ਇਲਜ਼ਾਮ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਪਿਛਲੇ ਲਗਭਗ 10 ਮਹੀਨਿਆਂ ਤੋਂ ਜੇਲ੍ਹ ’ਚ ਬੰਦ ਹੈ ।

ਹਾਈਕੋਰਟ ਨੇ ਰੱਖ ਲਿਆ ਸੀ ਜਯੋਤੀ ਦੀ ਜਮਾਨਤ ਪਟੀਸ਼ਨ ਦੇ ਫ਼ੈਸਲਾ ਰਾਖਵਾਂ

ਹਾਈ ਕੋਰਟ (High Court) ਨੇ ਪਿਛਲੀ ਸੁਣਵਾਈ ਵਿੱਚ ਜਯੋਤੀ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਰਾਖਵਾਂ ਰੱਖ ਲਿਆ ਸੀ । ਜਯੋਤੀ ਨੇ ਇਲਜ਼ਾਮ ਲਗਾਇਆ ਕਿ ਇਸ ਮਾਮਲੇ ਵਿੱਚ ਉਸ ਵਿਰੁੱਧ ਦਰਜ ਐਫ. ਆਈ. ਆਰ. ਦਾ ਕੋਈ ਠੋਸ ਆਧਾਰ ਨਹੀਂ ਹੈ । ਉਸ ਨੇ ਅਦਾਲਤ ਨੂੰ ਉਸ ਦੀ ਵਟਸਐਪ ਚੈਟ ਦਾ ਰਿਕਾਰਡ ਤਲਬ ਕਰਨ ਦੀ ਬੇਨਤੀ ਕੀਤੀ ਸੀ । ਇਸ ‘ਤੇ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਰਿਕਾਰਡ ਨਾਲ ਪੇਸ਼ ਹੋਣ ਦਾ ਹੁਕਮ ਦਿੱਤਾ ਸੀ । ਜਯੋਤੀ ਜਾਸੂਸੀ ਗਤੀਵਿਧੀਆਂ ਦੇ ਦੋਸ਼ ਵਿੱਚ ਮਈ 2025 ਤੋਂ ਜੇਲ੍ਹ ਵਿੱਚ ਹੈ । ਜਯੋਤੀ ਦੇ ਵਕੀਲ ਰਵਿੰਦਰ ਸਿੰਘ ਢੱਲ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਜਯੋਤੀ ਵਿਰੁੱਧ ਦਰਜ ਐਫ. ਆਈ. ਆਰ. ਦਾ ਕੋਈ ਠੋਸ ਆਧਾਰ ਨਹੀਂ ਹੈ ।

Read more : ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਹਾਈਕੋਰਟ ਵਿਚ ਕੀਤੀ ਜ਼ਮਾਨਤ ਪਟੀਸ਼ਨ ਦਾਇਰ

LEAVE A REPLY

Please enter your comment!
Please enter your name here