ਹਰਿਆਣਵੀ ਨੌਜਵਾਨ ਦਾ ਅਮਰੀਕਾ ਵਿਚ ਹੋਇਆ ਕ.ਤ.ਲ

0
18
Haryanvi youth murdered

ਹਰਿਆਣਾ, 8 ਸਤੰਬਰ 2025 : ਹਰਿਆਣਾ ਦੇ ਸ਼ਹਿਰ ਜੀਂਦ (Jind) ਦੇ ਵਸਨੀਕ ਦੀ ਅਮਰੀਕਾ ਵਿਖੇ ਗੋਲੀਆਂ ਮਾਰ (Shooting in America) ਕੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਗੋਲੀਆਂ ਮਾਰ ਕੇ ਉਤਾਰ ਦਿੱਤਾ ਗਿਆ ਨੌਜਵਾਨ ਮੋਤ ਦੇ ਘਾਟ

ਜੀਂਦ ਦੇ ਵਸਨੀਕ ਕਪਿਲ (Kapil) ਨਾਮੀ ਨੌਜਵਾਨ ਜਿਸਦੀ ਇਕ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਦਾ ਮੁੱਖ ਕਾਰਨ ਕਪਿਲ ਵਲੋਂ ਅਮਰੀਕਾ ਵਿਖੇ ਇਕ ਵਿਅਕਤੀ ਵਲੋਂ ਸੜਕ ਤੇ ਪਿਸ਼ਾਬ ਕਰਨ ਤੋਂ ਰੋਕਣਾ ਸੀ, ਜਿਸ ਤੇ ਗੁੱਸੇ ਵਿਚ ਆਏ ਵਿਅਕਤੀ ਨੇ ਆਪਣੀ ਪਿਸਤੌਲ ਕੱਢੀ ਅਤੇ ਕਪਿਲ ਤੇ ਗੋਲੀਆਂ ਵਰ੍ਹਾ ਦਿੱਤੀਆਂ । ਜਿਸਦੇ ਨਤੀਜੇ ਵਜੋਂ ਕਪਿਲ ਮੌਤ ਨੂੰ ਪਿਆਰਾ ਹੋ ਗਿਆ ।

ਜੀਂਦ ਦੇ ਕਿਸ ਪਿੰਡ ਦਾ ਰਹਿਣ ਵਾਲਾ ਸੀ ਨੌਜਵਾਨ

ਜੀਂਦ ਸ਼ਹਿਰ ਦੇ ਪਿੰਡ ਬਾਰਾਹਕਲਾਂ (Village Barahkalan) ਦਾ ਵਸਨੀਕ ਕਪਿਲ ਨਾਮੀ ਨੌਜਵਾਨ ਜਿਸਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਗਿਆ ਨਾਲ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਖੂਨੋਂ ਖੂਨ ਹੋ ਗਿਆ ਤੇ ਜ਼ਮੀਨ ਤੇ ਡਿੱਗ ਗਿਆ । ਜਿਸ ਤੇ ਆਲੇ-ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਅਤੇ ਪੁਲਸ ਨੇ ਮੌਕੇ `ਤੇ ਪਹੁੰਚ ਕੇ ਉਸ ਨੂੰ ਨੇੜਲੇ ਹਸਪਤਾਲ (Hospital) ਵਿਖੇ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਕੀ ਦੱਸਿਆ ਕਪਿਲ ਦੇ ਪਰਿਵਾਰਕ ਮੈਂਬਰਾਂ ਨੇ

ਅਮਰੀਕਾ (America) ਵਿਖੇ ਮੌਤ ਦੇ ਘਾਟ ਉਤਰੇ ਕਪਿਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਪਰਿਵਾਰ ਦਾ ਇੱਕੋ-ਇੰਕ ਪੁੱਤਰ ਸੀ ਅਤੇ ਉਹ ਢਾਈ ਸਾਲ ਪਹਿਲਾਂ 45 ਲੱਖ ਰੁਪਏ ਖਰਚ ਕਰਕੇ ਡੌਂਕੀ ਰੂਟ ਰਾਹੀਂ 2022 ਵਿਚ ਅਮਰੀਕਾ ਗਿਆ ਸੀ ।

Read More : ਅਣਪਛਾਤੇ ਹਮਲਾਵਰਾਂ ਨੇ ਘਰ ਅੰਦਰ ਵੜ ਕੇ NRI ਨੂੰ ਮਾਰੀਆਂ ਤਿੰਨ ਗੋਲੀਆਂ

 

LEAVE A REPLY

Please enter your comment!
Please enter your name here