ਚੰਡੀਗੜ੍ਹ, 10 ਦਸੰਬਰ 2025 : ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਤੋਂ ਹੜ੍ਹਤਾਲ (Strike) ਤੇ ਚੱਲ ਰਹੇ ਡਾਕਟਰਾਂ ਤੇ ਹਰਿਆਣਾ ਸਰਕਾਰ (Haryana Govt) ਨੇ ਈ. ਐਸ. ਐਮ. ਏ. ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਗੰਭੀਰ ਰੂਪ ਵਿੱਚ ਬਿਮਾਰ ਅਤੇ ਹੋਰ ਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਅਤੇ ਆਮ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਜ਼ਰੂਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ, ਸਿਹਤ ਵਿਭਾਗ ਦੇ ਡਾਕਟਰ ਜਾਂ ਹੋਰ ਕਰਮਚਾਰੀ ਹੜਤਾਲ `ਤੇ ਨਹੀਂ ਜਾ ਸਕਦੇ ।
ਰਾਜਪਾਲ ਨੇ ਕੀਤਾ ਸਪੱਸ਼ਟ
ਰਾਜਪਾਲ (Governor) ਨੇ ਸਪੱਸ਼ਟ ਕੀਤਾ ਹੈ ਕਿ ਮਰੀਜ਼ਾਂ ਦੀ ਦੇਖਭਾਲ ਅਤੇ ਜ਼ਰੂਰੀ ਸਿਹਤ ਸੇਵਾਵਾਂ ਵਿੱਚ ਲਗਾਤਾਰਤਾ ਬਣਾਈ ਰੱਖਣਾ ਜਨਤਕ ਹਿੱਤ ਵਿੱਚ ਜ਼ਰੂਰੀ ਹੈ, ਜਿਸ ਲਈ ਧਾਰਾ 4 (ਏ) (1) ਤਹਿਤ, ਸਿਹਤ ਵਿਭਾਗ ਦੇ ਸਮੁੱਚੇ ਡਾਕਟਰ ਅਤੇ ਕਰਮਚਾਰੀ ਅਗਲੇ ਛੇ ਮਹੀਨਿਆਂ ਲਈ ਹੜਤਾਲ `ਤੇ ਨਹੀਂ ਜਾ ਸਕਦੇ । ਕੋਈ ਕੰਮ ਨਹੀਂ ਤਨਖਾਹ ਨਹੀਂ (No work no pay) ਦੇ ਸਿਧਾਂਤ `ਤੇ ਹੜਤਾਲ `ਤੇ ਬੈਠੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੇਗੀ (ਤਨਖਾਹ ਨਹੀਂ ਮਿਲੇਗੀ) । ਹਰਿਆਣਾ ਵਿਚ ਹੜਤਾਲ ਵਿੱਚ ਹਿੱਸਾ ਲੈਣ ਵਾਲੇ ਡਾਕਟਰਾਂ ਦੀਆਂ ਤਨਖਾਹਾਂ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ।
Read More : 66 ਡਾਕਟਰਾਂ ਦੀ ਛੁੱਟੀ ਰੱਦ 16 ਨੂੰ ਕਾਰਨ ਦੱਸੋ ਨੋਟਿਸ









