ਹਰਿਆਣਾ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ਭੈਣਾਂ ਨੂੰ ਦਿੱਤਾ ਵੱਡਾ, ਤੋਹਫ਼ਾ ਔਰਤਾਂ ਤੋਂ ਨਹੀਂ ਲਿਆ ਜਾਵੇਗਾ ਕਿਰਾਇਆ
ਹਰਿਆਣਾ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ਭੈਣਾਂ ਨੂੰ ਤੋਹਫ਼ਾ ਦਿੱਤਾ ਹੈ। ਇਸ ਵਾਰ ਭੈਣਾਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਚ 24 ਘੰਟੇ ਨਹੀਂ ਸਗੋਂ ਹੁਣ 36 ਘੰਟੇ ਮੁਫਤ ਸਫਰ ਕਰ ਸਕਣਗੀਆਂ। ਇਸ ਰੱਖੜੀ ‘ਤੇ ਵੀ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਚ ਸਫਰ ਕਰਨ ਵਾਲੀਆਂ ਔਰਤਾਂ ਤੋਂ ਕਿਰਾਇਆ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ – Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 19-8-2024
ਹਰਿਆਣਾ ਸੀਮਾ ਦੇ ਅੰਦਰ ਯਾਤਰਾ ਕਰਨ ਵਾਲੀਆਂ ਔਰਤਾਂ ਕਿਤੇ ਵੀ ਜਾ ਕੇ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਸਕਦੀਆਂ ਹਨ। ਹਰਿਆਣਾ ਰੋਡਵੇਜ਼ ਦੇ ਬੱਲਭਗੜ੍ਹ ਬੱਸ ਡਿਪੂ ਤੋਂ ਜਗਦੀਸ਼ ਡਿਊਟੀ ਇੰਚਾਰਜ ਨੇ ਦੱਸਿਆ ਕਿ ਭੈਣਾਂ ਲਈ ਇਹ ਸਹੂਲਤ 18 ਅਗਸਤ ਨੂੰ ਦੁਪਹਿਰ 12:00 ਵਜੇ ਤੋਂ 19 ਅਗਸਤ ਦੀ ਦਰਮਿਆਨੀ ਰਾਤ 12:00 ਵਜੇ ਤੱਕ ਮੁਫਤ ਰਹੇਗੀ। ਉਸ ਦਿਨ ਹਰਿਆਣਾ ਦੇ ਕਿਸੇ ਵੀ ਜ਼ਿਲ੍ਹੇ ਦੀਆਂ ਭੈਣਾਂ ਆਪਣੇ ਭਰਾਵਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਰਾਹੀਂ ਮੁਫ਼ਤ ਵਿੱਚ ਸਫ਼ਰ ਕਰ ਸਕਦੀਆਂ ਹਨ।
ਸਕੀਮ ਚ ਬੱਚੇ ਵੀ ਸ਼ਾਮਿਲ
ਇਸ ਵਿੱਚ 15 ਸਾਲ ਤੱਕ ਦੇ ਬੱਚੇ ਵੀ ਸ਼ਾਮਲ ਹਨ। ਡਿਊਟੀ ਇੰਚਾਰਜ ਨੇ ਦੱਸਿਆ ਕਿ ਪਹਿਲਾਂ ਹਰ ਰੱਖੜੀ ਵਾਲੇ ਦਿਨ ਇਹ ਸੇਵਾ 24 ਘੰਟੇ ਮੁਫ਼ਤ ਦਿੱਤੀ ਜਾਂਦੀ ਸੀ ਪਰ ਇਸ ਵਾਰ ਇਸ ਨੂੰ ਵਧਾ ਕੇ 36 ਘੰਟੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਦਿਨ ਸਵਾਰੀਆਂ ਦੀ ਗਿਣਤੀ ਵਧਦੀ ਹੈ ਤਾਂ ਬੱਸਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਉਸ ਦਿਨ ਭੈਣਾਂ ਲਈ ਮੁਫਤ ਸੇਵਾ ਹਰਿਆਣਾ ਦੀ ਹੱਦ ਅੰਦਰ ਹੀ ਉਪਲਬਧ ਹੋਵੇਗੀ।