ਚੰਡੀਗੜ੍ਹ, 27 ਨਵੰਬਰ 2025 : ਭਾਰਤ ਦੀਆਂ ਵੱਖ-ਵੱਖ ਸਟੇਟਾਂ ਅਤੇ ਜਿ਼ਲਿਆਂ ਦੇ ਟ੍ਰਾਂਸਪੋਰਟ ਵਿਭਾਗਾਂ ਵਲੋਂ ਫੈਂਸੀ ਨੰਬਰਾਂ (Fancy numbers) ਦੀ ਲਗਾਈ ਜਾਂਦੀ ਬੋਲੀ ਦੇ ਚਲਦਿਆਂ ਹਾਲ ਹੀ ਵਿਚ ਹਰਿਆਣਾ (Haryana) ਵਿਚ ਐਚ. ਆਰ. 88-ਬੀ. 8888 (H. R. 88-B. 8888) ਫੈਂਸੀ ਨੰਬਰ 1 ਕਰੋੜ 17 ਲੱਖ ਰੁਪਏ ਵਿਚ ਵਿਕਣ ਦੀ ਗੱਲ ਸਾਹਮਣੇ ਆਈ ਹੈ ।
ਕਿਸ ਨੇ ਖਰੀਦਆ ਹੈ ਇਹ ਤੇ ਇੰਨੇ ਵਿਚ ਨੰਬਰ
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋਂ ਉਪਰੋਕਤ ਨੰਬਰ ਇੰਨੇ ਮਹਿੰਗੇ ਮੁੱਲ੍ਹ ਤੇ ਬੋਲੀ ਲਗਾ ਕੇ ਖਰੀਦਿਆ ਗਿਆ ਹੈ ਦਾ ਸਿਰਫ਼ ਨਾਮ ਹੀ ਸਾਹਮਣੇ ਆਇਆ ਹੈ । ਉਸ ਵਿਅਕਤੀ ਦਾ ਨਾਮ ਸੁਧੀਰ (Sudhir) ਹੈ ਤੇ ਉਸ ਵਲੋਂ ਬੋਲੀ ਵਿਚ ਹਿੱਸਾ ਲੈਣ ਲਈ ਵਿਭਾਗ ਵਲੋਂ ਤੈਅ ਕੀਤੀ ਜਾਂਦੀ ਬੋਲੀ ਲਈ ਲੋੜੀਂਦੀ ਰਕਮ 10 ਹਜ਼ਾਰ ਰੁਪਏ ਦੇ ਕੇ ਬੋਲੀ ਵਿਚ ਸ਼ਮੂਲੀਅਤ ਕੀਤੀ ਅਤੇ ਹੁਣ ਸਭ ਤੋਂ ਉਚੀ ਬੋਲੀ ਲਗਾ ਕੇ ਹਰਿਆਣਾ ਨੰਬਰ ਨੂੰ 1 ਕਰੋੜ 17 ਲੱਖ ਰੁਪਏ (1 crore 17 lakh rupees ) ਵਿਚ ਖਰੀਦ ਲਿਆ ਹੈ ।
ਵਿਭਾਗੀ ਨਿਯਮਾਂ ਮੁਤਾਬਕ ਬੋਲੀ ਤੋਂ ਹਫ਼ਤੇ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ ਰਕਮ
ਸੁਧੀਰ ਨਾਮ ਦੇ ਜਿਸ ਵਿਅਕਤੀ ਨੇ ਬੋਲੀ ਲਗਾ ਕੇ ਫੈਂਸੀ ਨੰਬਰ ਦੀ ਖਰੀਦ ਕੀਤੀ ਹੈ ਨੂੰ ਵਿਭਾਗ ਕੋਲ ਨੰਬਰ ਦਾ ਕਾਨੂੰਨੀ ਹੱਕ ਪ੍ਰਾਪਤ ਕਰਨ ਲਈ ਦਿੱਤੀ ਗਈ ਬੋਲੀ ਦੀ ਰਕਮ ਅਗਲੇ ਹਫ਼ਤੇ ਤਕ ਜਮ੍ਹਾ ਕਰਵਾਉਣੀ ਹੈ । ਉਸ ਤੋਂ ਬਾਅਦ ਹੀ ਨੰਬਰ ਨੂੰ ਵੇਚਿਆ ਮੰਨਿਆ ਜਾਵੇਗਾ ।
Read More : ਪੀ. ਬੀ. 01 ਡੀ. ਬੀ. 0001 ਨੰਬਰ ਸ਼ੌਂਕ ਦੇ ਚਲਦਿਆਂ ਵਿਕਿਆ 22. 58 ਲੱਖ ਵਿਚ









