ਭਾਜਪਾ ਵੱਲੋਂ 67 ਨਾਵਾਂ ਦੀ ਪਹਿਲੀ ਸੂਚੀ ਜਾਰੀ, ਪੜ੍ਹੋ ਵੇਰਵਾ
ਹਰਿਆਣਾ ਵਿੱਚ ਭਾਜਪਾ ਵੱਲੋਂ ਜਾਰੀ 67 ਨਾਵਾਂ ਦੀ ਪਹਿਲੀ ਸੂਚੀ ਵਿੱਚ 25 ਨਵੇਂ ਚਿਹਰੇ ਸ਼ਾਮਲ ਹਨ। ਇਸ ਸੂਚੀ ਵਿੱਚ 5 ਟਿਕਟਾਂ ਉਨ੍ਹਾਂ ਆਗੂਆਂ ਨੂੰ ਦਿੱਤੀਆਂ ਗਈਆਂ ਹਨ ਜੋ ਪਿਛਲੀ ਵਾਰ ਹਾਰ ਗਏ ਸਨ। ਸੀਐਮ ਸਮੇਤ 4 ਵਿਧਾਇਕਾਂ ਦੀਆਂ ਸੀਟਾਂ ਬਦਲੀਆਂ ਗਈਆਂ ਹਨ। 8 ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ।
17 ਟਿਕਟਾਂ ਓਬੀਸੀ ਅਤੇ 13-13 ਜਾਟ ਅਤੇ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ
67 ਸੀਟਾਂ ਵਿੱਚੋਂ 17 ਟਿਕਟਾਂ ਓਬੀਸੀ ਅਤੇ 13-13 ਜਾਟ ਅਤੇ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਈਆਂ ਹਨ। ਪਹਿਲੀ ਸੂਚੀ ਵਿੱਚ 67 ਉਮੀਦਵਾਰਾਂ ਵਿੱਚੋਂ ਸਿਰਫ਼ 8 ਔਰਤਾਂ ਹਨ। ਇਸ ਸੂਚੀ ਵਿੱਚ 10 ਟਰਨਕੋਟ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 5-9-2024
ਸਭ ਤੋਂ ਬਜ਼ੁਰਗ ਰਾਮਕੁਮਾਰ ਗੌਤਮ (78) ਹਨ, ਜਿਨ੍ਹਾਂ ਨੂੰ ਸਫੀਦੋਂ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਸਭ ਤੋਂ ਛੋਟੇ ਦੀਪਕ ਹੁੱਡਾ (30) ਨੂੰ ਮਹਿਮ ਤੋਂ ਟਿਕਟ ਮਿਲੀ ਹੈ ਅਤੇ ਮੰਜੂ ਹੁੱਡਾ (30) ਨੂੰ ਗੜ੍ਹੀ ਸਾਂਪਲਾ ਕਿਲੋਈ ਤੋਂ ਟਿਕਟ ਮਿਲੀ ਹੈ।