ਹਰਿਆਣਾ, 31 ਅਕਤੂਬਰ 2025 : ਹਰਿਆਣਾ ਦੇ ਸ਼ਹਿਰ ਚਰਖੀ ਦਾਦਰੀ (Charkhi Dadri) ਵਿਖੇ ਮਾਨਯੋਗ ਅਦਾਲਤ ਨੇ ਇਕ ਰਿਟਾਇਰਡ ਕਰਮਚਾਰੀ ਦੀ ਪੈਨਸ਼ਨ ਪ੍ਰਕਿਰਿਆ ਵਿਚ ਨਾਕਾਮਯਾਬ ਰਹਿਣ ਤੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੀ ਸਰਕਾਰੀ ਗੱਡੀ ਅਤੇ 11 ਦਫ਼ਤਰੀ ਕੰਪਿਊਟਰਾਂ ਨੂੰ ਜ਼ਬਤ ਕਰ ਲਿਆ ਹੈ ।
ਕੌਣ ਹੈ ਇਹ ਰਿਟਾਇਰਡ ਸਰਕਾਰੀ ਕਰਮਚਾਰੀ
ਹਰਿਆਣਾ ਦੇ ਸ਼ਹਿਰ ਚਰਖੀ ਦਾਦਰੀ ਦੇ ਵਸਨੀਕ ਸਿ਼ਵਨਾਰਾਇਣ (Shiva Narayan) ਜੋ 31 ਦਸੰਬਰ 2014 ਨੂੰ ਜਨ ਸਿਹਤ ਵਿਭਾਗ ਵਿਚ ਡਿਪਟੀ ਸੁਪਰਡੈਂਟ ਵਜੋਂ ਸੇਵਾਮੁਕਤ ਹੋਏ ਸਨ ਪਰ ਉਨ੍ਹਾਂ ਦਾ ਸੇਵਾ ਰਿਕਾਰਡ ਗੁੰਮ ਹੋ ਗਿਆ ਸੀ ਦੀ ਪੈਨਸ਼ਨ ਪ੍ਰਕਿਰਿਆ (Pension process) ਅਜੇ ਤਕ ਨਾ ਹੋ ਸਕਣ ਦੇ ਚਲਦਿਆਂ ਜਦੋਂ ਕਰਮਚਾਰੀ ਵਲੋੋਂ ਮਾਨਯੋਗ ਅਦਾਲਤ (Honorable Court) ਦਾ ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਮਾਨਯੋਗ ਅਦਾਲਤ ਨੇ ਪੈਨਸ਼ਨ ਪ੍ਰਕਿਰਿਆ ਵਿਚ ਦੇਰੀ ਕਰਨ ਦੇ ਚਲਦਿਆਂ ਵਿਭਾਗ ਦੀ ਗੱਡੀ ਤੇ ਕੰਪਿਊਟਰਾਂ ਨੂੰ ਹੀ ਜ਼ਬਤ ਕਰ ਦਿੱਤਾ।
ਪੀੜ੍ਹਤ ਦਾ ਪੱਖ ਅਦਾਲਤ ਵਿਚ ਰੱਖਿਆ ਵਕੀਲ ਨੇ
ਪੀੜ੍ਹਤ ਸਿ਼ਵ ਨਾਰਾਇਣ ਜਿਸਨੇ ਮਾਨਯੋਗ ਕੋਰਟ ਤੱਕ ਪਹੁੰਚੀ ਦਾ ਪੱਖ ਵਕੀਲ ਜਗਤ ਨਾਰਾਇਣ ਮਰਹਟਾ (Lawyer Jagat Narayan Marhta) ਨੇ ਸਿਵਲ ਜੱਜ ਮੀਨਾਕਸ਼ੀ ਅੱਗੇ ਰੱਖਦਿਆਂ ਮੰਗ ਕੀਤੀ ਕਿ ਕਰਮਚਾਰੀ ਦੀ ਪੈਨਸ਼ਨ ਪ੍ਰਕਿਰਿਆ ਸ਼ੁਰੂ ਕਰਵਾਉਂਦਿਆਂ ਪੈਨਸ਼ਨ ਦੁਆਈ ਜਾਵੇ। ਜਿਸ ਤੇ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਕਤ ਹੁਕਮ ਜਾਰੀ ਕੀਤੇ ਤਾ ਜੋ ਪੀੜ੍ਹਤ ਕਰਮਚਾਰੀ ਨੂੰ ਇਨਸਾਫ ਮਿਲ ਸਕੇੇ ।
Read More : ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ 4 ਯੂਨੀਅਨਾਂ ਨਾਲ ਕੀਤੀਆਂ ਮੀਟਿੰਗਾਂ
 
			 
		