ਹਰਿਆਣਾ, 22 ਜੁਲਾਈ 2025 : ਕਾਂਵੜ ਲੈਣ ਜਾ ਰਹੇ ਕਾਂਵੜੀਆਂ (Kanwariyas) ਨੂੰ ਜਿਸ ਪਿਅਕਪ ਗੱਡੀ ਵਲੋਂ ਬੈਠਾ ਕੇ ਲਿਜਾਇਆ ਜਾ ਰਿਹਾ ਸੀ ਦੇ ਹਾਈਵੋਲਟੇਜ਼ ਤਾਰਾਂ (High voltage wires) ਨਾਲ ਛੂਹਣ ਦੇ ਚਲਦਿਆਂ ਦੋ ਕਾਂਵੜੀਆਂ ਦੀ ਤਾਂ ਮੌਕੇ ਹੀ ਮੌਤ ਹੋ ਗਈ ਹੈ ਜਦੋਂ ਕਿ ਗੱਡੀ ਵਿਚ ਬੈਠੇ ਹੋਰ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ । ਉਕਤ ਭਾਣਾ ਹਰਿਆਣਾ ਦੇ ਯਮੁਨਾਨਗਰ ਵਿਖੇ ਵਾਪਰਿਆ ਹੈ ।
ਕੌਣ ਹਨ ਜੋ ਮੌਤ ਦੇ ਘਾਟ ਉਤਰ ਗਏ
ਕਰੰਟ (Current) ਲੱਗਣ ਨਾਲ ਮੌਕੇ ਤੇ ਹੀ ਮੌਤ ਦੇ ਘਾਟ ਉਤਰ ਗਏ ਕਾਂਵੜੀਆਂ ਵਿਚ ਕੁਲਦੀਪ ਅਤੇ ਹਰੀਸ਼ ਸ਼ਾਮਲ ਹਨ ਜਦੋਂ ਕਿ ਜ਼ਖ਼ਮੀਆਂ ਵਿੱਚ ਰਿੰਕੂ ਅਤੇ ਸੁਮਿਤ ਸ਼ਾਮਲ ਹਨ । ਜਿਸ ਪਿਕਅੱਪ ਵਿੱਚ ਕਾਂਵੜੀਏ ਸਵਾਰ ਸਨ ਵਿਚ ਲਗਭਗ 15 ਕਾਂਵੜੀ ਸਨ ਜੋ ਯਮੁਨਾਨਗਰ ਦੇ ਗੁਮਥਲਾ ਪਿੰਡ ਤੋਂ ਹਰਿਦੁਆਰ ਜਾ ਰਹੇ ਸਨ। ਇਸ ਹਾਦਸੇ ਵਿਚ ਜ਼ਖ਼ਮੀ (Injured) ਹੋਏ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ।
Read More : ਵਾਪਰਿਆ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ 10 ਕਾਂਵੜੀਆਂ ਦੀ ਹੋਈ ਮੌਤ