ਮੁੱਖ ਮੰਤਰੀ ਨੇ ਕੀਤਾ ਔਰਤਾਂ ਨੂੰ ਸਹੂਲਤਾਂ ਦੇ ਮੱਦੇਨਜ਼ਰ ਡਿਜੀਟਲ ਪੋਰਟਲ ਲਾਂਚ

0
16
Nayab Saini

ਚੰਡੀਗੜ੍ਹ, 24 ਨਵੰਬਰ 2025 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ ਅਹਿਮ ਡਿਜੀਟਲ ਪੋਰਟਲ ਲਾਂਚ ਕੀਤੇ ।

ਕੀ ਹੈ ਲਾਂਚ ਕੀਤੇ ਡਿਜ਼ੀਟਲ ਪੋਰਟਲ ਵਿਚ

ਜੋ ਦੋ ਡਿਜ਼ੀਟਲ ਪੋਰਟਲ (Two digital portals) ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਔਰਤਾਂ ਲਈ ਲਾਂਚ ਕੀਤੇ ਹਨ ਵਿਚ ‘ਸਵਪਨਾ ਡਿਜੀਟਲ ਵਿਲੇਜ ਈ-ਮਾਰਕੀਟ ਪੋਰਟਲ’ ਅਤੇ ‘ਸਾਂਝਾ ਬਾਜ਼ਾਰ ਸੇਲਜ਼ ਪੋਰਟਲ’ ਸ਼ਾਮਲ ਹਨ । ਇਹ ਪਹਿਲ ਪੇਂਡੂ ਔਰਤਾਂ ਨੂੰ ਆਪਣੇ ਉਤਪਾਦ ਔਨ-ਲਾਈਨ ਅਤੇ ਔਫਲਾਈਨ ਦੋਵਾਂ ਤਰ੍ਹਾਂ ਵੇਚਣ ਦਾ ਆਸਾਨ ਮੌਕਾ ਪ੍ਰਦਾਨ ਕਰੇਗੀ । “ਅਸੀਂ ਅੱਜ ਦੋ ਪੋਰਟਲ ਲਾਂਚ ਕੀਤੇ ਹਨ ਸਵਪਨਾ ਡਿਜੀਟਲ ਵਿਲੇਜ ਈ-ਮਾਰਕੀਟ ਪੋਰਟਲ ਅਤੇ ਸਾਂਝਾ ਬਾਜ਼ਾਰ ਸੇਲਜ਼ ਪੋਰਟਲ । ਇਹ ਔਰਤਾਂ ਨੂੰ ਆਪਣੇ ਉਤਪਾਦਾਂ ਨੂੰ ਆਪਣੇ ਵਿਕਰੀ ਸਥਾਨਾਂ ‘ਤੇ ਔਨਲਾਈਨ ਅਤੇ ਔਫਲਾਈਨ ਵੇਚਣ ਦੇ ਯੋਗ ਬਣਾਏਗਾ,” ਮੁੱਖ ਮੰਤਰੀ ਸੈਣੀ ਨੇ ਲਾਂਚ ਸਮਾਰੋਹ ਦੌਰਾਨ ਕਿਹਾ । “ਸਾਂਝਾ ਬਾਜ਼ਾਰ (Sanjha bazar) 8 ਜਿਲ੍ਹਿਆਂ ਵਿੱਚ ਲਾਂਚ ਕੀਤਾ ਗਿਆ ਹੈ ।

ਪੋਰਟਲ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਔਰਤਾਂ ਨੂੰ ਡਿਜੀਟਲ ਬਾਜ਼ਾਰ ਨਾਲ ਜੋੜਨ ਵੱਲ ਇੱਕ ਵੱਡਾ ਕਦਮ ਹੈ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੋਰਟਲ ਪੇਂਡੂ ਅਰਥਵਿਵਸਥਾ (Rural economy) ਨੂੰ ਮਜ਼ਬੂਤ ਕਰਨ ਅਤੇ ਔਰਤਾਂ ਨੂੰ ਡਿਜੀਟਲ ਬਾਜ਼ਾਰ ਨਾਲ ਜੋੜਨ ਵੱਲ ਇੱਕ ਵੱਡਾ ਕਦਮ ਹੈ । ‘ਸਵਪਨਾ ਡਿਜੀਟਲ ਵਿਲੇਜ ਈ-ਮਾਰਕੀਟ ਪੋਰਟਲ’ (‘Swapana Digital Village E-Market Portal’) ਰਾਹੀਂ, ਔਰਤਾਂ ਘਰੇਲੂ ਉਤਪਾਦਾਂ ਜਿਵੇਂ ਕਿ ਦਸਤਕਾਰੀ, ਜੈਵਿਕ ਭੋਜਨ ਵਸਤੂਆਂ ਅਤੇ ਰਵਾਇਤੀ ਸਮਾਨ ਨੂੰ ਰਾਸ਼ਟਰੀ ਪੱਧਰ ‘ਤੇ ਔਨਲਾਈਨ ਵੇਚ ਸਕਣਗੀਆਂ ।  ‘ਸਾਂਝਾ ਬਾਜ਼ਾਰ ਸੇਲਜ਼ ਪੋਰਟਲ’ ਸਥਾਨਕ ਵਿਕਰੀ ਸਥਾਨਾਂ ‘ਤੇ ਕੇਂਦ੍ਰਿਤ ਹੋਵੇਗਾ, ਜਿੱਥੇ ਔਰਤਾਂ ਸਥਾਨਕ ਬਾਜ਼ਾਰਾਂ ਵਿੱਚ ਆਪਣੇ ਉਤਪਾਦਾਂ ਨੂੰ ਆਸਾਨੀ ਨਾਲ ਪ੍ਰਦਰਸ਼ਿਤ ਅਤੇ ਵੇਚ ਸਕਦੀਆਂ ਹਨ ।

Read More : ਹਰਿਆਣਾ ਦੇ ਨਵੇਂ CM ਨਾਇਬ ਸਿੰਘ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here