ਹਰਿਆਣਾ ਦੇ ਨੂਹ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਇੱਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ 6 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਫਿਰੋਜ਼ਪੁਰ ਝਿਰਕਾ ਦੇ ਰਾਵਾ ਪਿੰਡ ਨੇੜੇ ਵਾਪਰਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਜਖਮੀਆਂ ਨੂੰ ਇਲਾਜ਼ ਲਈ ਭੇਜਿਆ
ਜ਼ਖਮੀਆਂ ਨੂੰ ਇਲਾਜ ਲਈ ਮੰਡੀ ਖੇੜਾ ਦੇ ਅਲ ਆਫੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਸੀ। ਪਰਿਵਾਰਕ ਮੈਂਬਰ ਇੱਕ ਕਾਰ ਵਿੱਚ ਦਿੱਲੀ ਤੋਂ ਮਹਿੰਦੀਪੁਰ ਬਾਲਾਜੀ ਜਾ ਰਹੇ ਸਨ। ਸੜਕ ‘ਤੇ ਪਏ ਇੱਕ ਮਰੇ ਹੋਏ ਜਾਨਵਰ ਦੇ ਉੱਪਰ ਟਾਇਰ ਵੱਜਣ ਤੋਂ ਬਾਅਦ ਕਾਰ ਫਿਸਲ ਗਈ ਅਤੇ ਪਲਟ ਗਈ।