ਹਰਿਆਣਾ, 21 ਫਰਵਰੀ 2026 : ਹਰਿਆਣਾ (Haryana) ਦੇ ਸੋਨੀਪਤ ਵਿਖੇ ਟਰੱਕ ਨਾਲ ਸਵਾਰੀਆਂ ਨਾਲ ਭਰੀ ਬਸ ਦੇ ਟਕਰਾਉਣ ਕਾਰਨ ਬਸ ਦੇ ਕੰਡਕਟਰ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਥੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਜੋ ਹਰਿਆਣਾ ਦੇ ਸੋਨੀਪਤ (Sonipat) ਵਿਚ ਰਾਸ਼ਟਰੀ ਰਾਜਮਾਰਗ-44 ਤੇ ਬੀਤੀ ਦੇਰ ਰਾਤ ਸੜਕ ਹਾਦਸਾ (Road accident) ਵਾਪਰਨ ਨਾਲ ਪ੍ਰਾਈਵੇਟ ਬਸ ਦੀ ਕੰਡਕਟਰ ਦੀ ਮੌਤ ਹੋ ਜਾਣ ਬਾਰੇ ਪਤਾ ਚੱਲਿਆ ਹੈ ਇਹ ਸੜਕ ਹਾਦਸਾ ਪਾਣੀਪਤ-ਦਿੱਲੀ ਰਾਸ਼ਟਰੀ ਰਾਜਮਾਰਗ ਤੇ ਰਾਏ ਫਲਾਈ ਓਵਰ ਦੇ ਨੇੜੇ ਵਾਪਰਿਆ ਹੈ । ਉਕਤ ਪ੍ਰਾਈਵੇਟ ਵੋਲਵੋ ਬਸ ਪੰਜਾਬ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ।
ਟੱਕਰ ਜਬਰਦਸਤ ਹੋਣ ਕਾਰਨ ਟੁੱਟ ਗਿਆ ਬਸ ਦਾ ਅਗਲਾ ਹਿੱਸਾ
ਜਿਸ ਵੇਲੇ ਬਸ ਦੀ ਟੱਕਰ ਟਰੱਕ ਨਾਲ ਹੋਈ ਤੋਂ ਬਾਅਦ ਹਾਦਸੇ ਨੂੰ ਦੇਖਣ ਵਾਲਿਆਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਬੱਸ ਕੰਡਕਟਰ (Bus conductor) ਦੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਅਤੇ ਕਈ ਯਾਤਰੀ ਜ਼ਖ਼ਮੀ ਹੋ ਗਏ । ਹਾਦਸੇ ਕਾਰਨ ਹਾਈਵੇਅ ‘ਤੇ ਹਫੜਾ-ਦਫੜੀ ਮਚ ਗਈ । ਬਹੁਤ ਸਾਰੇ ਯਾਤਰੀ ਸੀਟਾਂ ਦੇ ਵਿਚਕਾਰ ਫਸ ਗਏ ਅਤੇ ਉਨ੍ਹਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢਣਾ ਪਿਆ ।
ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਫਸੇ ਹੋਏ ਯਾਤਰੀ ਬੇਸਬਰੀ ਨਾਲ ਬਾਹਰ ਨਿਕਲਣ ਦਾ ਰਸਤਾ ਲੱਭ ਰਹੇ ਹਨ । ਸੂਚਨਾ ਮਿਲਣ `ਤੇ ਰਾਏ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ । ਜ਼ਖ਼ਮੀਆਂ ਨੂੰ ਸਿਵਲ ਹਸਪਤਾਲ (Civil Hospital) ਲਿਜਾਇਆ ਗਿਆ, ਜਿੱਥੋਂ ਡਰਾਈਵਰ ਨੂੰ ਰੋਹਤਕ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ ਗਿਆ ।
Read More : ਬਸ ਤੇ ਵੈਨ ਦੀ ਟੱਕਰ ਵਿਚ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਜ਼ਖ਼ਮੀ









