ਭਾਜਪਾ ਨੇ ਹਰਿਆਣਾ ਚੋਣ ਮਨੋਰਥ ਪੱਤਰ ਕੀਤਾ ਜਾਰੀ, 20 ਵਾਅਦੇ
ਭਾਜਪਾ ਨੇ ਹਰਿਆਣਾ ਚੋਣਾਂ ਲਈ ਸੰਕਲਪ ਪੱਤਰ ਜਾਰੀ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਇਸ ਨੂੰ ਰੋਹਤਕ ਵਿੱਚ ਜਾਰੀ ਕੀਤਾ। ਇਸ ਵਿੱਚ 20 ਪੁਆਇੰਟ ਪ੍ਰੋਗਰਾਮ ਰੱਖੇ ਗਏ ਹਨ।
ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਸੂਬਾ ਇੰਚਾਰਜ ਸਤੀਸ਼ ਪੂਨੀਆ, ਹਰਿਆਣਾ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ, ਸਾਬਕਾ ਮੰਤਰੀ ਰਾਮ ਬਿਲਾਸ ਸ਼ਰਮਾ, ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ, ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕੁਲਦੀਪ ਬਿਸ਼ਨੋਈ ਓਮਪ੍ਰਕਾਸ਼ ਧਨਖੜ, ਸੁਭਾਸ਼ ਬਰਾਲਾ, ਸੁਧਾ ਯਾਦਵ, ਅਸ਼ੋਕ ਤੰਵਰ ਵੀ ਪਹੁੰਚੇ।