ਵਿਆਹ ‘ਚ ਪਾਨ ਖਾਣ ਨਾਲ 12 ਸਾਲਾ ਬੱਚੀ ਦੇ ਪੇਟ ‘ਚ ਹੋ ਗਿਆ ਛੇਕ || latest News

0
117
A 12-year-old girl got a hole in her stomach after eating paan at the wedding

ਵਿਆਹ ‘ਚ ਪਾਨ ਖਾਣ ਨਾਲ 12 ਸਾਲਾ ਬੱਚੀ ਦੇ ਪੇਟ ‘ਚ ਹੋ ਗਿਆ ਛੇਕ || latest News

ਤਾਜ਼ਾ ਮਾਮਲਾ ਬੇਂਗਲੁਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 12 ਸਾਲ ਦੀ ਲੜਕੀ ਨੂੰ ਤਰਲ ਨਾਈਟ੍ਰੋਜਨ ਨਾਲ ਭਰਿਆ ਪਾਨ ਖਾਣਾ ਮਹਿੰਗਾ ਪੈ ਗਿਆ | ਨਾਈਟ੍ਰੋਜਨ ਪਾਨ ਦਾ ਸੇਵਨ ਕਰਨ ਤੋਂ ਬਾਅਦ ਨਾਬਾਲਗ ਨੂੰ ਪੇਟ ਦਰਦ ਸ਼ੁਰੂ ਹੋ ਗਿਆ । ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ । ਜਦੋ ਡਾਕਟਰਾਂ ਵੱਲੋਂ ਇਸਦੀ ਜਾਂਚ ਕੀਤੀ ਗਈ ਤਾਂ ਕੁਝ ਅਜਿਹਾ ਸਾਹਮਣੇ ਆਇਆ ਕਿ ਲੜਕੀ ਦੇ ਪਰਿਵਾਰ ਵਾਲੇ ਵੀ ਹੈਰਾਨ ਰਹਿ ਗਏ | ਡਾਕਟਰ ਨੇ ਦੱਸਿਆ ਕਿ ਬੱਚੀ ਦੇ ਪੇਟ ਵਿੱਚ ਛੇਕ ਹੋ ਗਿਆ ਸੀ।

ਮੀਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਲੜਕੀ ਨੇ ਕਿਹਾ, ਸਮੋਕੀ ਪਾਨ ਬਹੁਤ ਵਧੀਆ ਲੱਗ ਰਿਹਾ ਸੀ, ਇਸ ਲਈ ਮੈਂ ਇਸਨੂੰ ਖਾਣਾ ਚਾਹੁੰਦੀ ਸੀ ਅਤੇ ਸਾਰਿਆਂ ਨੇ ਇਸ ਨੂੰ ਅਜ਼ਮਾਇਆ। ਪਰ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਈ ਸੀ। ਪਰ ਇਸ ਤੋਂ ਬਾਅਦ ਮੈਨੂੰ ਪਰੇਸ਼ਾਨੀ ਅਤੇ ਪੇਟ ਦਰਦ ਹੋਣ ਲੱਗਾ।

ਪੇਟ ਦੇ ਹੇਠਲੇ ਹਿੱਸੇ ‘ਚ ਹੋਇਆ ਸੁਰਾਖ

ਦਰਅਸਲ ,ਇਹ ਲੜਕੀ ਆਪਣੇ ਪਰਿਵਾਰ ਨਾਲ ਵਿਆਹ ਦੀ ਰਿਸੈਪਸ਼ਨ ‘ਤੇ ਗਈ ਸੀ, ਜਿੱਥੇ ਉਸ ਨੇ ਸਮੋਕ ਵਾਲਾ ਪਾਨ ਖਾਧਾ। ਜਿਸ ਤੋਂ ਬਾਅਦ ਡਾਕਟਰਾਂ ਨੇ ਬੱਚੀ ਦੇ ਪੇਟ ਦਰਦ ਦੇ ਕਾਰਨ ਦਾ ਪਤਾ ਲਗਾਉਣ ਲਈ ਇੰਟਰਾਓਪਰੇਟਿਵ ਓ.ਜੀ.ਡੀ. ਕੀਤੀ ਜਿਸ ਨਾਲ ਪਤਾ ਲੱਗਾ ਕਿ ਬੱਚੀ ਦੇ ਪੇਟ ਦੇ ਹੇਠਲੇ ਹਿੱਸੇ ‘ਚ ਸੁਰਾਖ ਹੋ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਅਪਰੇਸ਼ਨ ਕਰਕੇ ਸੰਕਰਮਿਤ ਹਿੱਸੇ ਨੂੰ ਕੱਢ ਦਿੱਤਾ। ਬੱਚੀ ਨੂੰ 6 ਦਿਨ ਹਸਪਤਾਲ ‘ਚ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ‘ਚ AAP ਨੂੰ ਲੱਗ ਸਕਦਾ ਵੱਡਾ ਝਟਕਾ , ਇਹ ਲੀਡਰ ਭਾਜਪਾ ‘ਚ ਹੋ ਸਕਦਾ ਸ਼ਾਮਿਲ

ਪਾਨ ਖਾਣ ਨਾਲ ਹੋਣ ਵਾਲੇ ਨੁਕਸਾਨ

ਬੱਚੀ ਦਾ ਆਪਰੇਸ਼ਨ ਬੈਂਗਲੁਰੂ ਦੇ ਨਰਾਇਣ ਮਲਟੀਸਪੈਸ਼ਲਿਟੀ ਹਸਪਤਾਲ ‘ਚ ਹੋਇਆ। ਇਸ ਦੌਰਾਨ ਡਾ: ਵਿਜੇ ਐਚ.ਐਸ ਨੇ ਸਮੋਕ ਪਾਨ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 2017 ਵਿੱਚ ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਨੇ ਤਰਲ ਨਾਈਟ੍ਰੋਜਨ ਵਾਲਾ ਡਰਿੰਕ ਪੀ ਲਿਆ ਸੀ। ਇਸ ਤੋਂ ਬਾਅਦ ਉਸ ਦੇ ਪੇਟ ‘ਚ ਦਰਦ ਸ਼ੁਰੂ ਹੋ ਗਿਆ। ਜਾਂਚ ‘ਚ ਸਾਹਮਣੇ ਆਇਆ ਕਿ ਵਿਅਕਤੀ ਦੇ ਪੇਟ ‘ਚ ਸੁਰਾਖ ਹੋ ਗਿਆ ਸੀ |

LEAVE A REPLY

Please enter your comment!
Please enter your name here