ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਵੀ ਰਹੇਗਾ ਫ੍ਰੀ , ਹੁਣ ਤੱਕ ਮੁਫਤ ‘ਚ ਲੰਘੀਆਂ 80 ਹਜ਼ਾਰ ਗੱਡੀਆਂ || News of Punjab

0
18
Punjab's Ladowal toll plaza will remain free even today, 80 thousand vehicles have passed for free so far

ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਵੀ ਰਹੇਗਾ ਫ੍ਰੀ , ਹੁਣ ਤੱਕ ਮੁਫਤ ‘ਚ ਲੰਘੀਆਂ 80 ਹਜ਼ਾਰ ਗੱਡੀਆਂ

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਤੀਜੇ ਦਿਨ ਵੀ ਖਾਲੀ ਰਹੇਗਾ। ਪਿਛਲੇ 2 ਦਿਨਾਂ ਤੋਂ ਕਿਸਾਨ ਇਸ ਟੋਲ ‘ਤੇ ਬੈਠੇ ਹਨ। ਕੱਲ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ NHAI ਦੇ ਪ੍ਰੋਜੈਕਟ ਡਾਇਰੈਕਟਰ ਨਵਰਤਨ ਨੇ ਵੀ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ। ਹੁਣ ਤੱਕ ਦੋ ਦਿਨਾਂ ਵਿੱਚ ਕਰੀਬ 80 ਹਜ਼ਾਰ ਵਾਹਨ ਮੁਫ਼ਤ ਟੋਲ ਪਲਾਜ਼ਾ ਤੋਂ ਲੰਘ ਚੁੱਕੇ ਹਨ।

ਇਹ ਵੀ ਪੜ੍ਹੋ : NRI ਜੋੜਾ ਮਾਮਲਾ, ਹਿਮਾਚਲ ਦੇ ਡੀਜੀਪੀ ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

ਇਸ ਦੌਰਾਨ ਲੋਕਾਂ ਨੇ ਕਰੀਬ 2 ਕਰੋੜ ਰੁਪਏ ਦਾ ਟੈਕਸ ਬਚਾਇਆ ਹੈ। ਕਿਸਾਨਾਂ ਨੇ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਉਹ ਉਨ੍ਹਾਂ ਤੋਂ ਇੱਕ ਮਹੀਨੇ ਦਾ ਸਮਾਂ ਲੈ ਵੀ ਲੈਣ ਤਾਂ ਹੜਤਾਲ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇਗੀ। ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ’ਤੇ ਪੁਰਾਣੇ 150 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ ਟੋਲ ਵਸੂਲਿਆ ਜਾਵੇ।

LEAVE A REPLY

Please enter your comment!
Please enter your name here