ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਕੱਲ੍ਹ ਹੋਵੇਗੀ ਵੋਟਿੰਗ || Elections || Punjab News

0
30
Voting will be held tomorrow in all 13 seats of Punjab

ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਕੱਲ੍ਹ ਹੋਵੇਗੀ ਵੋਟਿੰਗ

ਪੰਜਾਬ ਵਿੱਚ ਕੱਲ੍ਹ ਚੋਣਾਂ ਹੋਣੀਆਂ ਹਨ | ਚੋਣ ਕਮਿਸ਼ਨ ਵੱਲੋਂ ਇਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਜਿਸਦੇ ਮੱਦੇਨਜਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਤੇ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 2 ਕਰੋੜ ਤੋਂ ਜ਼ਿਆਦਾ ਵੋਟਰ ਕਰਨਗੇ। ਇਸੇ ਦੇ ਚੱਲਦਿਆਂ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕਰ ਲਏ ਗਏ ਹਨ |

ਚੋਣ ਕਮਿਸ਼ਨ ਅਨੁਸਾਰ ਵੋਟਰਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਅਜਿਹੇ ਦਸਤਾਵੇਜ਼ ਹਨ ਜਿਨ੍ਹਾਂ ਜ਼ਰੀਏ ਲੋਕ ਵੋਟ ਕਰ ਸਕਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਸੇਵਾਂ ਪਛਾਣ ਪੱਤਰ, ਬੈਂਕ/ਡਾਕ ਘਰ ਵੱਲੋਂ ਜਾਰੀ ਕੀਤੀ ਗਈ ਫੋਟੋ ਲੱਗੀ ਪਾਸਬੁੱਕ, ਪੈਨਕਾਰਡ, ਐੱਨਪੀਆਰ ਤਹਿਤ ਆਰ.ਜੀਆਈ. ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਲੇਬਰ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਫੋਟੋ ਸਣੇ ਪੈਨਸ਼ਨ ਦਸਤਾਵੇਜ਼, MP/MLA/MLC ਵੱਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ, ਸਮਾਜਿਕ ਨਿਆਂ ਤੇ ਸਸ਼ਕੀਤਕਰਨ ਮੰਤਰਾਲੇ, ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ UDID ਕਾਰਡ ਤੇ ਆਧਾਰ ਕਾਰਡ ਸ਼ਾਮਲ ਹੈ।

ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਲਗਾਏ ਜਾਣਗੇ ਕੂਲਰ ਤੇ ਪੱਖੇ

ਇਸੇ ਦੇ ਨਾਲ ਵੱਧਦੀ ਗਰਮੀ ਕਾਰਨ ਵੋਟਰਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਵੋਟਿੰਗ ਸੈਂਟਰ ‘ਤੇ ਮਿੱਠੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਕੂਲਰ ਤੇ ਪੱਖੇ ਲਗਾਏ ਜਾਣਗੇ ਤਾਂ ਕਿ ਵੋਟਰਾਂ ਨੂੰ ਗਰਮੀ ਨਾ ਸਹਿਣ ਕਰਨੀ ਪਵੇ। ਇਸ ਤੋਂ ਇਲਾਵਾ ਸ਼ਰਾਬ ਤੇ ਨਕਦੀ ਪੋਲਿੰਗ ਬੂਥ ਨੇੜੇ ਲਿਆਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੈ।

 

 

LEAVE A REPLY

Please enter your comment!
Please enter your name here