ਲੋਕ ਸਭਾ ਚੋਣਾਂ ਤਹਿਤ 13 ਰਾਜਾਂ ਦੀਆਂ ਲਈ 88 ਸੀਟਾਂ ‘ਤੇ ਵੋਟਿੰਗ ਅੱਜ || Latest News
ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ | ਜਿਸਦੇ ਤਹਿਤ ਪੂਰੇ ਭਾਰਤ ਵਿੱਚ ਦੂਜੇ ਪੜਾਅ ਲਈ ਵੋਟਿੰਗ ਅੱਜ ਹੋਏਗੀ । ਅੱਜ 13 ਰਾਜਾਂ ਦੀਆਂ 88 ਸੀਟਾਂ ਉਤੇ ਵੋਟਾਂ ਪੈਣੀਆਂ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਨਤੀਜੇ 4 ਜੂਨ ਨੂੰ ਐਲਾਨੇ ਜਾਣੇ ਹਨ | ਰਾਹੁਲ ਗਾਂਧੀ ਤੇ ਹੇਮਾ ਮਾਲਿਨੀ ਸਣੇ ਕਈ ਸਿਆਸਤਦਾਨਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ | ਮਨੀਪੁਰ ਤੋਂ 1, ਰਾਜਸਥਾਨ ਤੋਂ 13, ਤ੍ਰਿਪੁਰਾ ਤੋਂ 1 ਥਾਂ ਉਤੇ ਵੋਟਾਂ ਪੈਣਗੀਆਂ। ਉੱਤਰ ਪ੍ਰਦੇਸ਼ ਤੋਂ 8 ਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾ ‘ਤੇ ਵੋਟਿੰਗ ਹੋਣ ਜਾ ਰਹੀ ਹੈ।
ਰਾਹੁਲ ਗਾਂਧੀ ਦੂਜੀ ਵਾਰ ਲੜ ਰਹੇ ਚੋਣ
ਦੱਸ ਦਈਏ ਕਿ ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਸ਼ਕਤੀ ਮੰਤਰੀ ਜੋਧਪੁਰ ਸੀਟ ਤੋਂ ਭਾਜਪਾ ਦੇ ਟਿਕਟ ‘ਤੇ ਮੈਦਾਨ ਵਿਚ ਹਨ। ਸ਼ੇਖਾਵਤ ਦੋ ਵਾਰ ਲੋਕ ਸਭਾ ਸਾਂਸਦ ਰਹਿ ਚੁੱਕੇ ਹਨ | ਇਸ ਤੋਂ ਇਲਾਵਾ ਰਾਹੁਲ ਗਾਂਧੀ ਦੂਜੀ ਵਾਰ ਕੇਰਲ ਦੇ ਵਾਇਨਾਡ ਸੀਟ ਤੋਂ ਮੈਦਾਨ ਵਿੱਚ ਹਨ | ਵਾਇਨਡਾ ਤੋਂ ਉਹ ਦੂਜੀ ਵਾਰ ਚੋਣ ਲੜ ਰਹੇ ਹਨ ਅਤੇ ਰਾਹੁਲ 4 ਵਾਰ ਲੋਕ ਸਭਾ ਸਾਂਸਦ ਰਹਿ ਚੁੱਕੇ ਹਨ |
ਕਿੱਥੋਂ ਕੌਣ ਲੜ ਰਿਹਾ ਚੋਣਾਂ
ਇਸ ਦੇ ਨਾਲ ਹੀ ਸ਼ਸ਼ੀ ਥਰੂਰ ਤਿਰੁਵੰਤਪੁਰਮ ਤੋਂ ਚੋਣ ਮੈਦਾਨ ਵਿਚ ਹਨ। ਭਾਜਪਾ ਨੇ ਇਸ ਸੀਟ ਤੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੂੰ ਟਿਕਟ ਦਿੱਤਾ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਕੋਟਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਭੁਪੇਸ਼ ਬਘੇਲ ਨੂੰ ਕਾਂਗਰਸ ਨੇ ਛੱਤੀਸਗੜ੍ਹ ਦੇ ਰਾਜਨਾਂਦਗਾਂਵ ਤੋਂ ਟਿਕਟ ਦਿੱਤਾ ਹੈ। ਜੇਡੀਐੱਸ ਨੇਤਾ ਐੱਚਡੀ ਕੁਮਾਰਸਵਾਮੀ ਕਰਨਾਟਕ ਦੀ ਮਾਂਡਯਾ ਸੀਟ ਤੋਂ ਉਮੀਦਵਾਰ ਹਨ। ਇਸ ਤੋਂ ਇਲਾਵਾ ਸਾਬਕਾ ਸੀਐੱਮ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਰਾਜ ਸਭਾ ਦੀ ਜਾਲੌਰ ਸੀਟ ਤੋਂ ਚੋਣ ਮੈਦਾਨ ਵਿਚ ਹਨ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ19 ਅਪ੍ਰੈਲ ਨੂੰ ਪਹਿਲੇ ਪੜਾਅ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ |