ਪੰਜਾਬ ਦੇ CEO ਅੱਜ ਸਵੇਰੇ 11 ਵਜੇ ਹੋਣਗੇ ਫੇਸਬੁੱਕ ‘ਤੇ ਲਾਈਵ , ਲੋਕਾਂ ਦੇ ਸਵਾਲਾਂ ਦਾ ਦੇਣਗੇ ਜਵਾਬ || Latest News
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ TheCeoPunjab ‘ਤੇ ਸਵੇਰੇ 11 ਵਜੇ ਲਾਈਵ ਹੋਣਗੇ । ਜਿੱਥੇ ਉਹ ਅੱਧੇ ਘੰਟੇ ਲਈ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ | ਜੇਕਰ ਚੋਣਾਂ ਨੂੰ ਲੈ ਕੇ ਤੁਹਾਡੇ ਮਨ ‘ਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ | ਕੋਈ ਵੀ ਪ੍ਰੋਗਰਾਮ ਵਿਚ ਆਪਣੇ ਸਵਾਲਾਂ ਦਾ ਜਵਾਬ ਲੈ ਸਕਦਾ ਹੈ।
ਮਤਦਾਨ ਦਾ ਟੀਚਾ 70 ਪਾਰ ਦਾ ਰੱਖਿਆ ਗਿਆ
ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਇਸ ਵਾਰ ਮਤਦਾਨ ਦਾ ਟੀਚਾ 70 ਪਾਰ ਦਾ ਰੱਖਿਆ ਗਿਆ ਹੈ ਜਿਸ ਨੂੰ ਹਾਸਲ ਕਰਨ ਲਈ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਜਿਸ ਕਰਕੇ ਚੋਣਾਂ ਲਈ ਵੋਟਰਾਂ ਤੋਂ ਸੁਝਾਅ ਤੇ ਫੀਡਬੈਕ ਲਈ ਟਾਕ ਟੂ ਯਾਰ ਸੀਈਓ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪ੍ਰੋਗਰਾਮ ਲਈ ਲੋਕ ਆਪਣੇ ਸਵਾਲ ਜਾਂ ਸੁਝਾਅ ਸਵੇਰੇ 11 ਵਜੇ ਤੱਕ ਸੀਈਓ ਨੂੰ ਭੇਜ ਸਕਦੇ ਹਨ। ਤੁਸੀ ਆਪਣੇ ਸਵਾਲ ਫੇਸਬੁੱਕ, ਇੰਸਟਾਗ੍ਰਾਮ ਜਾਂ ਐਕਸ ਹੈਂਡਲ ਜ਼ਰੀਏ ਭੇਜ ਸਕਦੇ ਹੋ। ਇਸ ਦੇ ਬਾਅਦ ਉਹ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ ।
ਧਿਆਨਯੋਗ ਹੈ ਕਿ ਪ੍ਰੋਗਰਾਮ ਦਾ ਇਹ ਦੂਜਾ ਪੜਾਅ ਹੈ। ਇਸ ਤੋਂ ਪਹਿਲਾਂ ਵੀ ਇਕ ਸੈਸ਼ਨ ਹੋਇਆ ਸੀ ਜਿਸ ਦਾ ਰਿਸਪਾਂਸ ਕਾਫੀ ਚੰਗਾ ਰਿਹਾ ਸੀ। ਇਸ ਤੋਂ ਬਾਅਦ ਹੀ ਇਹ ਸੈਸ਼ਨ ਦੁਬਾਰਾ ਤੋਂ ਰੱਖਿਆ ਗਿਆ ਹੈ।