ਹਿਮਾਚਲ ‘ਚ EVM ਮਸ਼ੀਨ ‘ਚ ਗੜਬੜੀ ਮਾਮਲੇ ਵਿੱਚ 2 ਅਫਸਰ ਮੁਅੱਤਲ , ਹੁਣ ਤੱਕ 58.41% ਹੋਈ ਵੋਟਿੰਗ
ਹਿਮਾਚਲ ਦੀ 4 ਲੋਕਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ | ਜਿਸਦੇ ਚੱਲਦਿਆਂ ਦੁਪਹਿਰ 3 ਵਜੇ ਤੱਕ 58.41% ਵੋਟਿੰਗ ਹੋ ਚੁੱਕੀ ਹੈ। ਮੰਡੀ ‘ਚ ਬਹੁਤ ਹੀ ਜ਼ਿਆਦਾ ਵੋਟਿੰਗ ਦੇਖਣ ਨੂੰ ਮਿਲ ਰਹੀ ਹੈ | ਦੁਪਹਿਰ 3 ਵਜੇ ਤੱਕ ਇੱਥੇ 61.03% ਵੋਟਿੰਗ ਰਿਕਾਰਡ ਕੀਤੀ ਗਈ ਹੈ | ਦੱਸ ਦਈਏ ਕਿ ਮੰਡੀ ਸੀਟ ‘ਤੇ ਕਾਂਗਰਸ ਉਮੀਦਵਾਰ ਵਿਕਰਮਾਦਿਤਿਆ ਸਿੰਘ ਅਤੇ ਭਾਜਪਾ ਉਮੀਦਵਾਰ ਕੰਗਨਾ ਰਣੌਤ ਆਹਮਣੇ -ਸਾਹਮਣੇ ਹਨ |
ਉੱਥੇ ਹੀ ਦੂਜੇ ਪਾਸੇ ਊਨਾ ਦੇ ਗਗਰੇਟ ਵਿੱਚ ਡੀਸੀ ਨੇ ਪ੍ਰੀਜ਼ਾਈਡਿੰਗ ਅਫ਼ਸਰ ਰਾਕੇਸ਼ ਕੁਮਾਰ ਅਤੇ ਸੈਕਟਰ ਅਫ਼ਸਰ ਗੋਵਿੰਦ ਕੌਸ਼ਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਵਾਂ ਅਧਿਕਾਰੀਆਂ ਨੇ ਵਿਧਾਨ ਸਭਾ ਉਪ ਚੋਣ ਵਾਲੀ ਥਾਂ ‘ਤੇ ਲੋਕ ਸਭਾ ਚੋਣਾਂ ਲਈ EVM ਮਸ਼ੀਨ ਲਗਾ ਦਿੱਤੀ। ਜਦੋਂਕਿ ਲੋਕ ਸਭਾ ਲਈ ਮਸ਼ੀਨ ਦੀ ਥਾਂ ਜ਼ਿਮਨੀ ਚੋਣ ਲਈ EVM ਮਸ਼ੀਨ ਲਗਾਈ ਗਈ ਸੀ।
ਇਸੇ ਦੇ ਨਾਲ 6 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੀ ਵੋਟਿੰਗ ਚੱਲ ਰਹੀ ਹੈ। ਦੁਪਹਿਰ 3 ਵਜੇ ਤੱਕ ਕੁਟਲਹਾਰ ਵਿੱਚ 60.20%, ਧਰਮਸ਼ਾਲਾ ਵਿੱਚ 53.98%, ਬਡਸਰ ਵਿੱਚ 47%, ਲਾਹੌਲ ਸਪਿਤੀ ਵਿੱਚ 67.08%, ਗਗਰੇਟ ਵਿੱਚ 56.78% ਅਤੇ ਸੁਜਾਨਪੁਰ ਵਿੱਚ 56.85% ਮਤਦਾਨ ਹੋਇਆ।