ਵੋਟਿੰਗ ਦੌਰਾਨ ਹੋਇਆ ਭਾਰੀ ਹੰਗਾਮਾ , ਗੁੱਸੇ ‘ਚ ਆਈ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ ‘ਚ ਸੁੱਟਿਆ

0
40
Huge ruckus during voting, angry crowd threw EVM and VVPAT machine into pond

ਵੋਟਿੰਗ ਦੌਰਾਨ ਹੋਇਆ ਭਾਰੀ ਹੰਗਾਮਾ , ਗੁੱਸੇ ‘ਚ ਆਈ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ ‘ਚ ਸੁੱਟਿਆ

ਲੋਕ ਸਭਾ ਚੋਣਾਂ ਦੇ ਮੱਦੇਨਜਰ 7ਵੇਂ ਗੇੜ ਲਈ ਸਵੇਰ 7 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਪਰੰਤੂ ਵੋਟਿੰਗ ਦਰਮਿਆਨ ਪੱਛਮੀ ਬੰਗਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਚੋਣਾਂ ਦੌਰਾਨ ਭਾਰੀ ਹੰਗਾਮਾ ਹੋ ਗਿਆ ਹੈ | ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਦੇ ਕੁਲਤਾਈ ਵਿਚ ਬੂਥ ਨੰਬਰ -40 ,41 ‘ਤੇ ਭੀੜ ਵੱਲੋਂ EVM ਅਤੇ VVPAT ਮਸ਼ੀਨ ਨੂੰ ਪਾਣੀ ਵਿੱਚ ਸੁੱਟ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਤ੍ਰਿਣਮੂਲ ਕਾਂਗਰਸ ਸਮਰਥਕਾਂ ਨੇ ਵੋਟਰਾਂ ਨੂੰ ਧਮਕੀ ਦਿੱਤੀ ਹੈ | ਜਿਸ ਤੋਂ ਬਾਅਦ ਭੀੜ ਭੜਕ ਗਈ ਅਤੇ EVM ਅਤੇ VVPAT ਮਸ਼ੀਨਾਂ ਨੂੰ ਤਲਾਬ ਵਿੱਚ ਸੁੱਟ ਦਿੱਤਾ |

ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਲਈ ਸ਼ਨੀਵਾਰ ਨੂੰ 7 ਸੂਬਿਆਂ ਅਤੇ 1 ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ | ਇਸ ਪੜਾਅ ਵਿੱਚ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ , ਪੰਜਾਬ ਦੀਆਂ 13 ਸੀਟਾਂ ਅਤੇ ਹਿਮਾਚਲ ਪ੍ਰਦੇਸ਼ 4 ਸੀਟਾਂ , ਉੱਤਰ ਪ੍ਰਦੇਸ਼ ਦੀਆਂ 13 , ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8 , ਉੜੀਸਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ |

LEAVE A REPLY

Please enter your comment!
Please enter your name here