ਮਹਾਰਾਸ਼ਟਰ ‘ਚ ਕਾਂਗਰਸ ਦੀ ਪਹਿਲੀ ਸੂਚੀ ਹੋਈ ਜਾਰੀ, ਸਾਹਮਣੇ ਆਏ 48 ਨਾਮ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਵੀਰਵਾਰ ਰਾਤ ਨੂੰ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ । ਪਾਰਟੀ ਨੇ ਨਾਗਪੁਰ ਦੱਖਣ-ਪੱਛਮ ਤੋਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਖਿਲਾਫ ਪ੍ਰਫੁੱਲ ਗੁੜੇ ਨੂੰ ਮੈਦਾਨ ‘ਚ ਉਤਾਰਿਆ ਹੈ।
ਕਿਸਨੂੰ ਕਿੱਥੋਂ ਮਿਲੀ ਟਿਕਟ ?
ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੂੰ ਸਕੋਲੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਕਰਾਡ ਦੱਖਣੀ ਸੀਟ ਤੋਂ ਪ੍ਰਿਥਵੀਰਾਜ ਚਵਾਨ ਉਮੀਦਵਾਰ ਹਨ। ਸੁਨੀਲ ਦੇਸ਼ਮੁਖ ਨੂੰ ਅਮਰਾਵਤੀ ਤੋਂ ਮੈਦਾਨ ‘ਚ ਉਤਾਰਿਆ ਗਿਆ ਹੈ। ਕਾਂਗਰਸ ਦੀ ਪਹਿਲੀ ਸੂਚੀ ਵਿੱਚ ਪੰਜ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। 5 ST ਅਤੇ 3 SC ਉਮੀਦਵਾਰ ਹਨ।
NCP ਸ਼ਰਦ ਕਾਂਗਰਸ-ਸ਼ਿਵ ਸੈਨਾ ਊਧਵ ਨਾਲ ਮਹਾ ਵਿਕਾਸ ਅਗਾੜੀ (ਐਮਵੀਏ) ਗਠਜੋੜ ਦਾ ਹਿੱਸਾ ਹੈ। ਐਮਵੀਏ ਦੀਆਂ ਇਨ੍ਹਾਂ ਵੱਡੀਆਂ ਪਾਰਟੀਆਂ ਨੇ ਹੁਣ ਤੱਕ 158 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਵਿੱਚ ਸ਼ਿਵ ਸੈਨਾ ਊਧਵ ਦੇ 65 ਅਤੇ ਐਨਸੀਪੀ ਸ਼ਰਦ ਦੇ 45 ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ : ਕਸ਼ਮੀਰ ‘ਚ ਫੌਜ ਦੀ ਗੱਡੀ ‘ਤੇ ਹੋਇਆ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ
MVA ਵਿੱਚ ਸੀਟਾਂ ਦੀ ਵੰਡ
23 ਅਕਤੂਬਰ ਨੂੰ ਹੀ ਤਿੰਨੋਂ ਪਾਰਟੀਆਂ ਨੇ 85-85-85 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਸੀ। ਇਹ ਕਿਹਾ ਗਿਆ ਸੀ ਕਿ 18 ਸੀਟਾਂ ਸਮਾਜਵਾਦੀ ਪਾਰਟੀ, SWP ਅਤੇ CPI(M) ਸਮੇਤ I.N.D.I.A. ਬਲਾਕ ਦੀਆਂ ਹੋਰ ਪਾਰਟੀਆਂ ਨੂੰ ਦਿੱਤੀਆਂ ਜਾਣਗੀਆਂ। 15 ਸੀਟਾਂ ‘ਤੇ ਮੁੱਦਾ ਅਜੇ ਵੀ ਅਟਕਿਆ ਹੋਇਆ ਹੈ। ਰਾਜ ਵਿੱਚ 20 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ ਅਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ।