ਹਿਮਾਚਲ ਦੇ ਡੇਹਰਾ ‘ਚ CM ਸੁੱਖੂ ਦੀ ਪਤਨੀ ਕਮਲੇਸ਼ ਨੇ ਕੀਤੀ ਜਿੱਤ ਹਾਸਿਲ
ਹਿਮਾਚਲ ਪ੍ਰਦੇਸ਼ ਵਿੱਚ ਡੇਹਰਾ ਉਪ ਚੋਣ ਨੂੰ ਲੈ ਕੇ ਵੱਡੀ ਖਬਰ ਆਈ ਹੈ | ਜਿੱਥੇ ਕਿ ਸੀਐਮ ਸੁਖਵਿੰਦਰ ਸਿੰਘ ਦੀ ਪਤਨੀ ਕਮਲੇਸ਼ ਠਾਕੁਰ ਨੇ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ | ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪਰ 10 ਰਾਊਂਡਾਂ ਦੀ ਗਿਣਤੀ ਖਤਮ ਹੋ ਚੁਕੀ ਚੁੱਕੀ ਹੈ | ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਉਹ ਹਾਰ ਗਏ ਹਨ। ਉਹ ਲਗਾਤਾਰ ਦੋ ਚੋਣਾਂ ਵਿੱਚ ਇੱਥੋਂ ਜਿੱਤਦੇ ਰਹੇ ਸਨ।
ਹੁਸ਼ਿਆਰ ਸਿੰਘ ਨੂੰ ਦੇਖਣਾ ਪਿਆ ਹਾਰ ਦਾ ਮੂੰਹ
ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਸੀਟਾਂ ਵਿੱਚੋਂ ਡੇਹਰਾ ਸੀਟ ਦਾ ਪਹਿਲਾ ਨਤੀਜਾ ਸਾਹਮਣੇ ਆਇਆ ਹੈ। ਇੱਥੇ ਸੀਐਮ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਹੁਸ਼ਿਆਰ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
10 ਜੁਲਾਈ ਨੂੰ ਹੋਈ ਸੀ ਵੋਟਿੰਗ
ਦਰਅਸਲ, ਦੇਹਰਾ ਸੀਟ ‘ਤੇ 10 ਜੁਲਾਈ ਨੂੰ ਵੋਟਿੰਗ ਹੋਈ ਸੀ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਇੱਥੇ ਗਿਣਤੀ ਸ਼ੁਰੂ ਹੋ ਗਈ। ਕਮਲੇਸ਼ ਠਾਕੁਰ ਪਹਿਲੇ ਪੰਜ ਗੇੜਾਂ ਵਿੱਚ ਪਛੜਦੇ ਰਹੇ। ਪਰ ਇਸ ਤੋਂ ਬਾਅਦ ਉਸ ਨੇ ਲੀਡ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਲੀਡ ਕਰਨਾ ਜਾਰੀ ਰੱਖਿਆ। ਉਨ੍ਹਾਂ ਦੀ ਜਿੱਤ ਤੋਂ ਪਹਿਲਾਂ ਹੀ ਲੀਡ ਦੇਖ ਕੇ ਕਾਂਗਰਸੀ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ।
ਮੇਰੀ ਜਿੱਤ ਤੋਂ 10 ਗੁਣਾ ਜ਼ਿਆਦਾ ਖੁਸ਼ ਲੋਕ
ਡੇਹਰਾ ਉਪ ਚੋਣ ‘ਚ ਜਿੱਤ ਤੋਂ ਬਾਅਦ ਕਾਂਗਰਸੀ ਉਮੀਦਵਾਰ ਕਮਲੇਸ਼ ਠਾਕੁਰ ਨੇ ਕਿਹਾ ਕਿ ਇੱਥੋਂ ਦੇ ਲੋਕ ਮੇਰੀ ਜਿੱਤ ਤੋਂ 10 ਗੁਣਾ ਜ਼ਿਆਦਾ ਖੁਸ਼ ਹਨ। ਕੜਕਦੀ ਧੁੱਪ ਵਿੱਚ ਜਨਤਾ ਨੇ ਮੇਰਾ ਸਾਥ ਦਿੱਤਾ। ਡੇਹਰਾ ਵਾਸੀਆਂ ਨੇ ਜਿੱਤ ਦਾ ਸ਼ਗਨ ਦਿੱਤਾ ਹੈ। ਸਹੁਰਿਆਂ ਪ੍ਰਤੀ ਜ਼ਿੰਮੇਵਾਰੀ ਵੱਖਰੀ ਹੈ। ਪਰ ਇੱਥੇ ਮੇਰੇ ਮਾਤਾ-ਪਿਤਾ ਪ੍ਰਤੀ ਵੱਖਰੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਤੋਂ ਬਾਅਦ ਵੀ ਗਰਮਾਈ ਰਹੇਗੀ ਪੰਜਾਬ ਦੀ ਸਿਆਸਤ , ਤੁਰੰਤ ਬਾਅਦ ਫਿਰ ਪੈਣਗੀਆਂ ਵੋਟਾਂ
ਦੱਸ ਦਈਏ ਕਿ 2017 ਦੀਆਂ ਚੋਣਾਂ ਵਿੱਚ ਹੁਸ਼ਿਆਰ ਸਿੰਘ ਆਜ਼ਾਦ ਨੇ ਚੋਣਾਂ ਜਿੱਤੀਆਂ ਸਨ । ਜਿਸ ਤੋਂ ਬਾਅਦ 2022 ਵਿੱਚ ਵੀ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਪਰ ਹੁਣ ਉਹ ਜਿੱਤਾਂ ਦੀ ਹੈਟ੍ਰਿਕ ਨਹੀਂ ਲਗਾ ਸਕਿਆ।