ਹਰਿਆਣਾ ‘ਚ ਵੱਡਾ ਉਲਟਫੇਰ, ਰੁਝਾਨਾਂ ‘ਚ BJP ਆਈ ਅੱਗੇ, ਕਾਂਗਰਸ ਦੀ ਵਿਗੜੀ ਖੇਡ
ਅੱਜ ਹਰਿਆਣਾ ‘ਚ ਪਈਆਂ ਵੋਟਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ | 90 ਵਿਧਾਨ ਸਭਾ ਸੀਟਾਂ ਲਈ ਪਾਰਟੀਆਂ ਦਾ ਆਪਸ ‘ਚ ਤਕਰਾਰ ਜਾਰੀ ਹੈ | ਸ਼ੁਰੂ ਦੇ ਰੁਝਾਨਾਂ ਵਿੱਚ ਸਾਰੀ ਬਾਜ਼ੀ ਕਾਂਗਰਸ ਕੋਲ ਜਾਂਦੀ ਨਜ਼ਰ ਆ ਰਹੀ ਸੀ ਪਰ ਹੁਣ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ | ਹੁਣ ਆਏ ਰੁਝਾਨਾਂ ‘ਚ BJP ਨੇ ਕਾਂਗਰਸ ਨੂੰ ਪਛਾੜ ਦਿੱਤਾ ਹੈ | ਹੁਣ ਭਾਜਪਾ ਅੱਗੇ ਚੱਲ ਰਹੀ ਹੈ |
ਐਗਜ਼ਿਟ ਪੋਲ ‘ਚ ਭਾਜਪਾ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ
ਹਾਲਾਂਕਿ ਸ਼ਨੀਵਾਰ ਨੂੰ ਵੋਟਿੰਗ ਤੋਂ ਤੁਰੰਤ ਬਾਅਦ ਆਏ ਐਗਜ਼ਿਟ ਪੋਲ ‘ਚ ਭਾਜਪਾ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ । ਇਸ ਦੇ ਨਾਲ ਹੀ ਇਹ ਐਗਜ਼ਿਟ ਪੋਲ ਕਾਂਗਰਸ ਲਈ ਕਾਫੀ ਸਕਾਰਾਤਮਕ ਰਹੇ। ਕਾਂਗਰਸ 10 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਤਾਂ ਅੱਜ ਹੀ ਸਪੱਸ਼ਟ ਤੌਰ ‘ਤੇ ਪਤਾ ਲੱਗੇਗਾ ਕਿ ਸੂਬੇ ‘ਚ ਕਿਹੜੀ ਸਿਆਸੀ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ‘ਚ ਖਾਤਾ ਵੀ ਨਹੀਂ ਖੋਲ੍ਹ ਪਾਈ ‘ਆਪ’ ਪਾਰਟੀ, ਰੁਝਾਨਾਂ ‘ਚ ਰਹੀ ਜ਼ੀਰੋ
ਹਰਿਆਣਾ ਦੀਆਂ ਸਾਰੀਆਂ 90 ਸੀਟਾਂ ‘ਤੇ ਬਹੁਮਤ ਲਈ 46 ਦਾ ਅੰਕੜਾ ਜ਼ਰੂਰੀ ਹੈ। ਹੁਣ ਭਾਜਪਾ 49 ਸੀਟਾਂ ਨਾਲ ਅੱਗੇ ਚੱਲ ਰਹੀ ਹੈ |