ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਅੱਲੂ ਅਰਜੁਨ, ਚਿਰੰਜੀਵੀ ਤੇ ਜੂਨੀਅਰ NTR ਨੇ ਪਾਈ ਵੋਟ || Today News
ਲੋਕ ਸਭਾ ਚੋਣਾਂ ਦੇ ਮੱਦੇਨਜਰ ਅੱਜ 13 ਮਈ ਨੂੰ ਚੌਥੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਜਿਸਦੇ ਚੱਲਦਿਆਂ ਤੇਲੰਗਾਨਾ ਵਿੱਚ ਵੀ ਅੱਜ ਵੋਟਾਂ ਪੈ ਰਹੀਆਂ ਹਨ | ਅਜਿਹੇ ‘ਚ ਮੈਗਾਸਟਾਰ ਚਿਰੰਜੀਵੀ, ਸਾਊਥ ਸੁਪਰਸਟਾਰ ਜੂਨੀਅਰ ਐਨਟੀਆਰ ਅਤੇ ਅੱਲੂ ਅਰਜੁਨ ਨੂੰ ਸਵੇਰੇ ਹੀ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਲਈ ਪਹੁੰਚੇ | ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਅੱਜ ਸਾਰਿਆਂ ਲਈ ਜ਼ਿੰਮੇਵਾਰੀ ਦਾ ਦਿਨ
ਬੀਤੇ ਦਿਨ ਅੱਲੂ ਅਰਜੁਨ ਦੇ ਕਾਨੂੰਨੀ ਮੁਸੀਬਤ ਵਿੱਚ ਫਸਣ ਦੀ ਖਬਰ ਆਈ ਸਾਹਮਣੇ ਆਈ ਸੀ। ਜਿਸਦੇ ਚੱਲਦਿਆਂ ਹੁਣ ਅਦਾਕਾਰ ਨੇ ਅੱਜ ਆਪਣੀ ਵੋਟ ਪਾਈ ਹੈ | ਅੱਲੂ ਅਰਜੁਨ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਤੁਸੀਂ ਸਾਰੇ ਆਪਣੀ ਵੋਟ ਪਾਓ, ਅੱਜ ਸਾਰਿਆਂ ਲਈ ਜ਼ਿੰਮੇਵਾਰੀ ਦਾ ਦਿਨ ਹੈ। ਮੈਨੂੰ ਪਤਾ ਹੈ ਕਿ ਬਹੁਤ ਗਰਮੀ ਹੈ, ਪਰ ਇਹ ਦਿਨ ਸਾਡੇ ਭਵਿੱਖ ਦਾ ਫੈਸਲਾ ਕਰੇਗਾ।
ਇਹ ਵੀ ਪੜ੍ਹੋ :ਕੰਨੜ ਦੀ ਮਸ਼ਹੂਰ ਅਦਾਕਾਰਾ ਪਵਿੱਤਰਾ ਜੈਰਾਮ ਦੀ ਕਾਰ ਹਾਦਸੇ ‘ਚ ਹੋਈ ਮੌਤ
ਇਸੇ ਦੇ ਨਾਲ ਮੈਗਾਸਟਾਰ ਚਿਰੰਜੀਵੀ ਪੋਲਿੰਗ ਬੂਥ ‘ਤੇ ਨਜ਼ਰ ਆਏ। ਉਹ ਆਪਣੀ ਪਤਨੀ ਸੁਰੇਖਾ ਅਤੇ ਬੇਟੀ ਸੁਸ਼ਮਿਤਾ ਨਾਲ ਵੋਟ ਪਾਉਣ ਲਈ ਪਹੁੰਚੇ ਸਨ । RRR ਪ੍ਰਸਿੱਧ ਜੂਨੀਅਰ ਐਨਟੀਆਰ ਨੇ ਜੁਬਲੀ ਹਿਲਜ਼ ਦੇ ਓਭੁਲ ਰੈਡੀ ਕਾਲਜ (ਪੋਲਿੰਗ ਕੇਂਦਰ) ਵਿੱਚ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ, “ਹਰ ਕਿਸੇ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਇਹ ਇੱਕ ਚੰਗਾ ਸੰਦੇਸ਼ ਹੈ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ।”