ਪੰਜਾਬ ‘ਚ ਆਪ ਨੂੰ ਹੋ ਰਿਹਾ ਫਾਇਦਾ, ਭਾਜਪਾ ਦਾ ਖੁੱਲ੍ਹੇਗਾ ਖਾਤਾ ! ਜਾਣੋ Exit Poll ਦੇ ਨਤੀਜੇ
Elections : ਬੀਤੇ ਦਿਨ ਪੰਜਾਬ ਵਿੱਚ 7ਵੇਂ ਗੇੜ ਲਈ ਵੋਟਿੰਗ ਹੋ ਚੁੱਕੀ ਹੈ | ਜਿਸ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ | ਚਾਰ ਐਗਜ਼ਿਟ ਪੋਲਾਂ ਵਿੱਚ ਐਨਡੀਏ ਨੂੰ 350 ਤੋਂ ਵੱਧ ਸੀਟਾਂ, ਭਾਰੀ ਬਹੁਮਤ ਮਿਲਣ ਦੀ ਉਮੀਦ ਹੈ।
ਰਿਪਬਲਿਕ ਭਾਰਤ ਮੈਟਰਾਈਜ਼ ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ ਹੈ। ਆਪ ਨੂੰ 3 ਤੋਂ 6 ਸੀਟਾਂ ਮਿਲਣ ਦੀ ਉਮੀਦ ਹੈ। ਜਦੋਂਕਿ ਕਾਂਗਰਸ ਤਿੰਨ ਸੀਟਾਂ ਤੇ ਭਾਜਪਾ ਦੋ ਸੀਟਾਂ ਜਿੱਤ ਸਕਦੀ ਹੈ।
ਉੱਥੇ ਹੀ ਰਿਪਬਲਿਕ ਟੀਵੀ PMARK ਅਨੁਸਾਰ NDA ਨੂੰ 359 ਸੀਟਾਂ ਮਿਲ ਸਕਦੀਆਂ ਹਨ, ਭਾਰਤੀ ਗਠਜੋੜ ਨੂੰ 154 ਸੀਟਾਂ ਮਿਲ ਸਕਦੀਆਂ ਹਨ, ਬਾਕੀਆਂ ਨੂੰ 30 ਸੀਟਾਂ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ :ਦਾਦੀ ਦੀਆਂ ਅਸਥੀਆਂ ਵਹਾਣ ਗਏ ਦਰਿਆ ‘ਚ ਡੁੱਬੇ ਤਿੰਨ ਨੌਜਵਾਨ, ਇਕ ਦੀ ਹੋਈ ਮੌ.ਤ
ਅਕਾਲੀ ਦਲ ਅਤੇ ਭਾਜਪਾ ਅਲੱਗ-ਅਲੱਗ ਲੜ ਰਹੇ ਚੋਣ
ਆਮ ਤੌਰ ‘ਤੇ ਪੰਜਾਬ ਵਿੱਚ ਸ਼ੁਰੂ ਤੋਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਵਿਚਾਲੇ ਟਕਰਾਅ ਹੁੰਦਾ ਰਿਹਾ ਹੈ। ਜਿਸ ਤੋਂ ਬਾਅਦ 2014 ‘ਚ ‘ਆਪ’ ਦੀ ਐਂਟਰੀ ਨਾਲ ਸਮੀਕਰਨ ਬਦਲ ਗਏ ਅਤੇ ਮੁਕਾਬਲਾ ਤਿਕੋਣੀ ਹੋ ਗਿਆ। ਇਸ ਵਾਰ ਅਕਾਲੀ ਦਲ ਅਤੇ ਭਾਜਪਾ ਅਲੱਗ-ਅਲੱਗ ਲੜ ਰਹੇ ਹਨ, ਜਿਸ ਕਾਰਨ ਮੁਕਾਬਲਾ ਚੌਤਰਫਾ ਹੋ ਗਿਆ ਹੈ। ਦੱਸ ਦਈਏ ਕਿ ਭਾਜਪਾ ਪਹਿਲੀ ਵਾਰ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜ ਰਹੀ ਹੈ। ਚੋਣਾਂ ਹੋਣ ਤੋਂ ਬਾਅਦ ਪੂਰੇ ਪੰਜਾਬ ਵਿੱਚ 61.32% ਵੋਟਿੰਗ ਹੋਈ ਹੈ |
2019 ਵਿਚ ਕਾਂਗਰਸ ਨੇ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਆਨੰਦਪੁਰ ਸਾਹਿਬ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਖਡੂਰ ਸਾਹਿਬ ਸੀਟਾਂ ‘ਤੇ ਝੰਡਾ ਲਹਿਰਾਇਆ ਸੀ। ਆਮ ਆਦਮੀ ਪਾਰਟੀ ਤੋਂ ਸਿਰਫ਼ ਭਗਵੰਤ ਮਾਨ ਹੀ ਸੰਸਦ ਵਿੱਚ ਪਹੁੰਚ ਸਕੇ ਹਨ। ਅਕਾਲੀ ਦਲ ਤੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜਿੱਤੇ ਸਨ।