ਮੋਹਾਲੀ ‘ਚ ਏਅਰਪੋਰਟ ਦੀ ਥੀਮ ‘ਤੇ ਪੋਲਿੰਗ ਬੂਥ ਕੀਤਾ ਗਿਆ ਤਿਆਰ || Elections || Latest News

0
136
A polling booth has been prepared on the theme of airport in Mohali

ਮੋਹਾਲੀ ‘ਚ ਏਅਰਪੋਰਟ ਦੀ ਥੀਮ ‘ਤੇ ਪੋਲਿੰਗ ਬੂਥ ਕੀਤਾ ਗਿਆ ਤਿਆਰ

ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਹਨ | ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੋਟਿੰਗ ਦਾ ਪੱਧਰ ਵਧਾਉਣ ਲਈ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਥੀਮ ’ਤੇ ਸੁਪਰ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਹੈ। ਇਸ ਨਾਲ ਵੋਟ ਪਾਉਣ ਵਾਲੇ ਲੋਕਾਂ ਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਉਹ ਏਅਰਪੋਰਟ ‘ਤੇ ਪਹੁੰਚ ਗਏ ਹੋਣ। ਇੰਨਾ ਹੀ ਨਹੀਂ, ਉਸ ਦੌਰਾਨ ਲੋਕ ਆਈਸਕ੍ਰੀਮ ਦਾ ਸਵਾਦ ਵੀ ਲੈ ਸਕਣਗੇ ਅਤੇ ਨਾਲ ਹੀ ਵੋਟਿੰਗ ਸਿਆਹੀ ਦਿਖਾਉਣ ‘ਤੇ ਤੁਹਾਨੂੰ ਮੁਫਤ ਮਹਿੰਦੀ ਅਤੇ ਟੈਟੂ ਕਰਵਾਉਣ ਦਾ ਮੌਕਾ ਮਿਲੇਗਾ।

ਐਮਿਟੀ ਇੰਟਰਨੈਸ਼ਨਲ ਸਕੂਲ ਵਿੱਚ ਬਣਾਇਆ ਗਿਆ ਪੋਲਿੰਗ ਬੂਥ

ਦੱਸ ਦਈਏ ਕਿ ਇਹ ਪੋਲਿੰਗ ਬੂਥ ਐਮਿਟੀ ਇੰਟਰਨੈਸ਼ਨਲ ਸਕੂਲ ਵਿੱਚ ਬਣਾਇਆ ਗਿਆ ਹੈ। ਇਸ ‘ਤੇ ਲਿਖਿਆ ਹੈ ‘ਜੀ ਆਇਆ ਨੂੰ ’। ਇਸ ਦੇ ਹੇਠਾਂ ਪੰਜਾਬੀ ਵਿੱਚ ‘ਆਪਣੀ ਉਡਾਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਜਮਹੂਰੀਅਤ ਦੀ ਮਜ਼ਬੂਤੀ ਲਈ’ ਲਿਖਿਆ ਹੋਇਆ ਹੈ। ਅੰਦਰ ਜਾਂਦੇ ਹੀ ਫੁੱਲਾਂ ਦਾ ਬਣਿਆ ਗੇਟ ਹੈ, ਜਿੱਥੋਂ ਸਵਾਗਤ ਹੋਵੇਗਾ। ਇੱਥੇ ਢੋਲ ਦੀ ਗੂੰਜ ਨਾਲ ਸਵਾਗਤ ਕੀਤਾ ਜਾਵੇਗਾ।

ਪੋਲਿੰਗ ਸਟੇਸ਼ਨ ਦੇ ਅੰਦਰ ਆਉਣ ‘ਤੇ ਉੱਥੇ ਬੈਠਣ ਦੀ ਸਹੂਲਤ ਹੈ | ਉੱਥੇ ਹੀ ਪੀਣ ਵਾਲੇ ਪਾਣੀ ਦੀ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਪੋਲਿੰਗ ਬੂਥ ਦੇ ਅੰਦਰ ਇਕ ਹੈਲਪ ਡੈਸਕ ਬਣਾਇਆ ਗਿਆ ਹੈ। ਜਿੱਥੇ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਹਾਡੀਆਂ ਵੋਟਾਂ ਕਿਸ ਕਮਰੇ ਵਿੱਚ ਪੈਣਗੀਆਂ। ਇੱਕ ਸਲਿੱਪ ਵੀ ਦਿੱਤੀ ਜਾਵੇਗੀ, ਇਸ ਨੂੰ ਬੋਰਡਿੰਗ ਪਾਸ ਕਿਹਾ ਜਾਵੇਗਾ। ਇਸ ਨਾਲ ਪੋਲਿੰਗ ਸਟੇਸ਼ਨ ‘ਤੇ ਜਾਣਾ ਹੋਵੇਗਾ।

ਇਹ ਵੀ ਪੜ੍ਹੋ :ਗਰਮੀ ਦਾ ਪਰਕੋਪ ਨਹੀਂ ਲੈ ਰਿਹਾ ਰੁਕਣ ਦਾ ਨਾਮ , ਇਕ ਹੋਰ ਹੋਈ ਮੌਤ

ਏਅਰ ਹੋਸਟੈਸ ਦੇ ਕੱਪੜੇ ਪਹਿਨੀਆਂ ਕੁੜੀਆਂ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਵੋਟਿੰਗ ਹੋਵੇਗੀ। ਫਿਰ ਜਹਾਜ਼ ਦਾ ਇਕ ਮਾਡਲ ਹੋਵੇਗਾ, ਜਿੱਥੇ ਤੁਸੀਂ ਵੋਟ ਪਾਉਣ ਤੋਂ ਬਾਅਦ ਸੈਲਫੀ ਲੈ ਸਕਦੇ ਹੋ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਇਸ ਵਾਰ ਵੋਟਿੰਗ 70 ਫੀਸਦੀ ਤੋਂ ਵੱਧ ਹੋਣੀ ਹੈ।

 

 

LEAVE A REPLY

Please enter your comment!
Please enter your name here