ਡਿਜ਼ੀਟਲ ਸਿੱਖਿਆ ਲਈ ਵਿਦਿਆਰਥੀਆਂ ਨੂੰ ਵੰਡੇ ਗਏ ਟੈਬਲੈਟ ਲਏ ਗਏ ਵਾਪਸ

0
30
Tablets

ਹਰਿਆਣਾ, 4 ਫਰਵਰੀ 2026 : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਡਿਜ਼ੀਟਲ ਸਿੱਖਿਆ (Digital education) ਪ੍ਰਣਾਲੀ ਤਹਿਤ ਹੀ ਸਿੱਖਿਆ ਮਿਲ ਸਕੇ ਦੇ ਚਲਦਿਆਂ ਵੰਡੇ ਗਏ ਟੈਬਲੈਟ ਵਾਪਸ ਲੈ ਲਏ ਗਏ ਹਨ ।

ਕੀ ਕਾਰਨ ਰਿਹਾ ਵਿਦਿਆਰਥੀਆਂ ਤੋਂ ਟੈਬਲੈਟ ਵਾਪਸ ਲੈਣ ਦਾ

ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ (Haryana Government) ਵਲੋਂ ਜੋ ਟੈਬਲੈਟਾਂ ਰਾਹੀਂ ਡਿਜ਼ੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਉਲੀਕੀ ਗਈ ਸੀ ਦੇ ਚਲਦਿਆਂ ਬੱਚਿਆਂ ਤੋਂ ਟੈਬਲੈਟ ਵਾਪਸ ਲਏ ਜਾਣ ਬਾਰੇ ਪਤਾ ਲੱਗਿਆ ਹੈ । ਜਾਣਕਾਰੀ ਅਨੁਸਾਰ ਕਰਨਾਲ ਅਤੇ ਕੈਥਲ ਜਿ਼ਲ੍ਹਿਆਂ ਦੇ ਕਈ ਸਰਕਾਰੀ ਸਕੂਲਾਂ ਵਿੱਚ ਵਾਈ-ਫਾਈ ਕਨੈਕਟੀਵਿਟੀ, ਸਿਮ ਕਾਰਡਾਂ ਦੀ ਅਣ-ਉਪਲਬਧਤਾ, ਤਕਨੀਕੀ ਖਾਮੀਆਂ ਅਤੇ ਸੰਚਾਲਨ ਸਹਾਇਤਾ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਜ਼ਿਆਦਾਤਰ ਟੈਬਲੇਟ (Tablet) ਵਾਪਸ ਲੈ ਲਏ ਗਏ ਹਨ ।

ਬੱਚਿਆਂ ਨੂੰ ਇਸ ਡਿਜ਼ੀਟਲ ਸਿੱਖਿਆ ਰਾਹੀਂ ਕੀ ਕੀ ਦਿੱਤਾ ਜਾਣਾ ਸੀ

ਸਿੱਖਿਆ ਵਿਭਾਗ ਦੁਆਰਾ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦਾ ਉਦੇਸ਼ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟੈਬਲੇਟ ਪ੍ਰਦਾਨ ਕਰਨਾ ਸੀ ਤਾਂ ਜੋ ਬੱਚੇ ਡਿਜੀਟਲ ਸਿਖਲਾਈ ਸਮੱਗਰੀ ਤੱਕ ਪਹੁੰਚ ਸਕਣ, ਆਪਣੇ ਹੁਨਰ ਨੂੰ ਵਧਾ ਸਕਣ ਅਤੇ ਨਵੇਂ ਵਿਦਿਅਕ ਮੌਕਿਆਂ ਦੀ ਪੜਚੋਲ ਕਰ ਸਕਣ ।

ਇਹ ਯੋਜਨਾ 5 ਮਈ-2022 ਨੂੰ ਰੋਹਤਕ ਵਿੱਚ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੁਆਰਾ ਸ਼ੁਰੂ ਕੀਤੀ ਗਈ ਸੀ । ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਡਿਜੀਟਲ ਸਮੱਗਰੀ ਨਾਲ ਪਹਿਲਾਂ ਤੋਂ ਲੋਡ ਕੀਤੇ ਟੈਬਲੇਟ ਅਤੇ 2 ਮੁਫ਼ਤ ਰੋਜ਼ਾਨਾ ਡੇਟਾ ਦੇ ਨਾਲ ਐਕਟੀਵੇਟਿਡ ਸਿਮ ਕਾਰਡ ਪ੍ਰਦਾਨ ਕੀਤੇ ਗਏ ਸਨ, ਜਿਸ ਨਾਲ ਉਹ ਵੀਡੀਓ ਲੈਕਚਰ, ਡਿਜੀਟਲ ਪਾਠ ਪੁਸਤਕਾਂ ਅਤੇ ਔਨਲਾਈਨ ਅਸਾਈਨਮੈਂਟਾਂ ਪੜ੍ਹ ਸਕਣ। ਰਾਜ ਭਰ ਵਿੱਚ ਲਗਭਗ ਪੰਜ ਲੱਖ ਟੈਬਲੇਟ ਵੰਡੇ ਗਏ ਸਨ ।

ਕਿੰਨੇ ਮਹੀਨਿਆਂ ਤੋਂ ਨਹੀਂ ਦਿੱਤੀਆਂ ਗਈਆਂ ਟੈਬਲੈਟਾਂ ਲਈ ਲੋੜੀਂਦੀਆਂ ਸਹੂਲਤਾਂ

ਵਿਦਿਆਰਥੀਆਂ (Students) ਨੂੰ ਜੋ ਡਿਜ਼ੀਟਲ ਸਿੱਖਿਆ ਲਈ ਟੈਬਲੈਟ ਦਿੱਤੇ ਗਏ ਸਨ ਨੂੰ ਚਲਾਉਣ ਲਈ ਜਿਸ ਲੋੜੀਂਦੀ ਸਹੂਲਤ ਦੀ ਜਰੂਰਤ ਸੀ ਉਹ ਵੀ ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਕਾਫੀ ਮਹੀਨਿਆਂ ਤੋਂ ਨਹੀਂ ਦਿੱਤੀ ਗਈ । ਜਿਵੇਂ ਕਿ ਬੱਚਿਆਂ ਨੂੰ ਸਿੰਮ ਕਾਰਡ, ਵਾਈ-ਫਾਈ ਕੁਨੈਕਸ਼ਨ ਆਦਿ ਸ਼ਾਮਲ ਹਨ। ਜਿਨ੍ਹਾਂ ਦੀ ਕਮੀ ਕਾਰਨ ਬੱਚੇ ਟੈਬਲੈਟ ਤੇ ਡਿਜ਼ੀਟਲ ਪ੍ਰਣਾਲੀ ਰਾਹੀਂ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ । ਉਕਤ ਟੈਬੈਲੈਟਾਂ ਨੂੰ ਚਲਾਉਣ ਵੇਲੇ ਸਿਰਫ਼ ਕਨੈਕਟੀਵਿਟੀ ਸਮੱਸਿਆਵਾਂ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ ਬਲਕਿ ਇਸ ਤੋਂ ਇਲਾਵਾ ਹੋਰ ਵੀ ਕਈ ਤਕਨੀਕੀ ਸਮੱਸਿਆਵਾਂ ਵੀ ਸਾਹਮਣੇ ਆਈਆਂ ਹਨ ।

ਕੀ ਦੱਸਦੇ ਹਨ ਅੰਕੜੇ

ਟੈਬਲੈਟਾਂ ਦੀ ਵੰਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਕੜਿਆਂ ਅਨੁਸਾਰ ਕਰਨਾਲ ਜਿ਼ਲ੍ਹੇ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਲਗਭਗ 32 ਹਜ਼ਾਰ ਟੈਬਲੇਟਾਂ ਦੀ ਵੰਡ ਕੀਤੀ ਗਈ ਸੀ ਜਿਸ ਵਿਚੋਂ ਲਗਭਗ 23 ਹਜ਼ਾਰ ਟੈਬਲੇਟ ਹੀ ਕੰਮ ਕਰ ਰਹੇ ਹਨ, ਜਦੋਂ ਕਿ ਬਾਕੀ ਟੈਬਲੇਟ ਸਕ੍ਰੀਨ ਖਰਾਬ ਹੋਣ ਜਾਂ ਬੈਟਰੀ ਦੀ ਸਮੱਸਿਆ ਕਾਰਨ ਕੰਮ ਨਹੀਂ ਕਰ ਰਹੇ ਹਨ ।

ਇਸੇ ਤਰ੍ਹਾਂ ਕੈਥਲ ਜਿ਼ਲ੍ਹੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਗਭਗ 27 ਹਜ਼ਾਰ ਟੈਬਲੇਟ ਵੰਡੇ ਗਏ । ਜਿਨ੍ਹਾਂ ਵਿੱਚੋਂ ਲਗਭਗ 20 ਹਜ਼ਾਰ ਕੰਮ ਕਰਨ ਵਾਲੀ ਹਾਲਤ ਵਿੱਚ ਹਨ, ਜਦੋਂ ਕਿ ਬਾਕੀ ਉਪਕਰਣ ਜਾਂ ਤਾਂ ਖਰਾਬ ਹਨ ਜਾਂ ਬੈਟਰੀ ਅਤੇ ਹੋਰ ਤਕਨੀਕੀ ਸਮੱਸਿਆਵਾਂ ਕਾਰਨ ਕੰਮ ਨਹੀਂ ਕਰ ਰਹੇ ਹਨ । ਅਧਿਆਪਕਾਂ (Teachers) ਅਤੇ ਸਕੂਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇੰਟਰਨੈੱਟ ਸਹੂਲਤਾਂ (Internet facilities) ਦੀ ਘਾਟ ਕਾਰਨ ਟੈਬਲੇਟਾਂ ਨੂੰ ਉਨ੍ਹਾਂ ਦੇ ਉਦੇਸ਼ ਲਈ ਨਹੀਂ ਵਰਤਿਆ ਜਾ ਸਕਿਆ ।

ਕੀ ਦੱਸਿਆ ਇਕ ਸੀਨੀਅਰ ਅਧਿਕਾਰੀ ਨੇ

ਹਰਿਆਣਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿ਼ਆਦਾਤਰ ਸਰਕਾਰੀ ਸਕੂਲਾਂ ਵਿੱਚ ਵਾਈ-ਫਾਈ ਕਨੈਕਸ਼ਨ ਨਹੀਂ ਹੈ, ਜਿਸ ਕਰਕੇ ਡਿਜੀਟਲ ਕਲਾਸਾਂ ਨਹੀਂ ਲੱਗ ਰਹੀਆਂ । ਅਧਿਕਾਰੀ ਨੇ ਦੱਸਿਆ ਕਿ ਕੁਝ ਸਕੂਲਾਂ ਵਿੱਚ ਅਧਿਆਪਕ ਆਪਣੇ ਨਿੱਜੀ ਮੋਬਾਈਲ ਡੇਟਾ ਦੀ ਵਰਤੋਂ ਕਰ ਰਹੇ ਹਨ ਪਰ ਵਿਦਿਆਰਥੀਆਂ ਨੂੰ ਨੈੱਟਵਰਕ ਦੀ ਸਹੂਲਤ ਨਹੀਂ ਮਿਲ ਰਹੀ ਹੈ ।

Read More : ਪੰਜਾਬ ਦੀ ਸਿੱਖਿਆ ਪ੍ਰਣਾਲੀ ਵੱਡੇ ਬਦਲਾਅ ਦੀ ਗਵਾਹੀ ਭਰ ਰਹੀ ਹੈ : ਚੀਮਾ

LEAVE A REPLY

Please enter your comment!
Please enter your name here