ਸੁਪਰੀਮ ਕੋਰਟ ਦਾ NEET ‘ਤੇ ਵੱਡਾ ਹੁਕਮ , NTA ਜਾਰੀ ਕਰੇ ਆਨਲਾਈਨ ਨਤੀਜਾ || Education News

0
38
Supreme Court's big order on NEET, NTA to release result online

ਸੁਪਰੀਮ ਕੋਰਟ ਦਾ NEET ‘ਤੇ ਵੱਡਾ ਹੁਕਮ , NTA ਜਾਰੀ ਕਰੇ ਆਨਲਾਈਨ ਨਤੀਜਾ

ਸੁਪਰੀਮ ਕੋਰਟ ਨੇ ਵੀਰਵਾਰ ਨੂੰ NEET ਪੇਪਰ ਲੀਕ ‘ਤੇ ਵੱਡਾ ਹੁਕਮ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਸ਼ਨੀਵਾਰ ਦੁਪਹਿਰ 12 ਵਜੇ ਤੱਕ ਨਤੀਜੇ ਜਾਰੀ ਕਰਨ ਲਈ ਕਿਹਾ ਹੈ। ਨਤੀਜੇ ਆਨਲਾਈਨ ਅਤੇ ਕੇਂਦਰ ਅਨੁਸਾਰ ਜਾਰੀ ਕੀਤੇ ਜਾਣਗੇ। ਸੁਪਰੀਮ ਕੋਰਟ ਨੇ ਕਿਹਾ ਕਿ ਨਤੀਜੇ ਸ਼ਹਿਰ ਅਤੇ ਕੇਂਦਰ ਦੇ ਹਿਸਾਬ ਨਾਲ ਵੱਖਰੇ ਤੌਰ ‘ਤੇ ਐਲਾਨੇ ਜਾਣ।

ਵਿਦਿਆਰਥੀਆਂ ਦੀ ਛੁਪਾਈ ਜਾਵੇ ਪਛਾਣ

ਸੁਪਰੀਮ ਕੋਰਟ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਵਿਦਿਆਰਥੀਆਂ ਦੀ ਪਛਾਣ ਛੁਪਾਈ ਜਾਵੇ। ਇਸ ਦੇ ਲਈ NTA ਨੂੰ ਸ਼ਨੀਵਾਰ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸੀਜੇਆਈ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਟਨਾ ਵਿੱਚ ਪ੍ਰੀਖਿਆ ਤੋਂ ਪਹਿਲਾਂ ਪੇਪਰ ਵਿੱਚ ਗੜਬੜੀ ਹੋਈ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਸਰਕਾਰ, ਐਨਟੀਏ ਅਤੇ ਉਮੀਦਵਾਰਾਂ ਨੂੰ ਸਖ਼ਤ ਸਵਾਲ ਕੀਤੇ। ਜਾਣਨਾ ਚਾਹਿਆ ਕਿ ਕੀ ਇੰਨੀ ਵੱਡੀ ਗੜਬੜ ਹੋ ਗਈ ਹੈ ਕਿ ਪ੍ਰੀਖਿਆ ਰੱਦ ਕੀਤੀ ਜਾ ਸਕਦੀ ਹੈ।

ਕਾਊਂਸਲਿੰਗ 24 ਜੁਲਾਈ ਤੋਂ ਹੋਵੇਗੀ ਸ਼ੁਰੂ

ਦੱਸ ਦਈਏ ਕਿ ਸੁਪਰੀਮ ਕੋਰਟ ਸੋਮਵਾਰ 22 ਜੁਲਾਈ ਨੂੰ NEET ‘ਤੇ ਅਗਲੀ ਅਤੇ ਅੰਤਿਮ ਸੁਣਵਾਈ ਕਰੇਗੀ। ਸੀਜੇਆਈ ਨੇ ਕਿਹਾ ਕਿ ਸੁਣਵਾਈ ਦਿਨ ਦੇ 10:30 ਵਜੇ ਸ਼ੁਰੂ ਹੋਵੇਗੀ ਤਾਂ ਜੋ ਬਾਅਦ ਦੁਪਹਿਰ ਤੱਕ ਕੇਸ ਦਾ ਨਿਪਟਾਰਾ ਕੀਤਾ ਜਾ ਸਕੇ। ਸਾਲਿਸਟਰ ਜਨਰਲ ਨੇ ਕਿਹਾ ਕਿ ਕਾਊਂਸਲਿੰਗ 24 ਜੁਲਾਈ ਤੋਂ ਸ਼ੁਰੂ ਹੋਵੇਗੀ। ਅਸੀਂ ਇਹ ਜਾਣਕਾਰੀ ਅਦਾਲਤ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਲੱਭ ਗਈ ਸੱਪ ਦੇ ਡੰਗਣ ਦੀ ਸਸਤੀ ਤੇ ਕਾਰਗਰ ਦਵਾਈ

ਸੋਮਵਾਰ ਨੂੰ ਸੁਣਵਾਈ ਦੀ ਅਗਲੀ ਤਰੀਕ ਤੈਅ

NEET ਦੇ ਉਮੀਦਵਾਰਾਂ ਦੇ ਵਕੀਲ ਨਰਿੰਦਰ ਹੁੱਡਾ ਨੇ ਕਿਹਾ ਕਿ ਅਸੀਂ ਉਹ ਸਾਰੀਆਂ ਗੱਲਾਂ ਸੁਪਰੀਮ ਕੋਰਟ ‘ਚ ਚੁੱਕੀਆਂ, ਜੋ ਦਰਸਾਉਂਦੀਆਂ ਹਨ ਕਿ ਪੇਪਰ ਲੀਕ ਹੋਇਆ ਹੈ। ਪੇਪਰ ਸਿਰਫ ਹਜ਼ਾਰੀਬਾਗ ਅਤੇ ਪਟਨਾ ‘ਚ ਹੀ ਨਹੀਂ, ਸਗੋਂ ਹੋਰ ਥਾਵਾਂ ‘ਤੇ ਵੀ ਲੀਕ ਹੋਇਆ ਹੈ। ਅਦਾਲਤ ਨੇ ਸੋਮਵਾਰ ਨੂੰ ਸੁਣਵਾਈ ਦੀ ਅਗਲੀ ਤਰੀਕ ਤੈਅ ਕੀਤੀ ਹੈ। ਬਿਹਾਰ ਪੁਲਿਸ ਅਤੇ ਭਾਰਤ ਸਰਕਾਰ ਨੂੰ ਬਿਹਾਰ ਪੁਲਿਸ ਦੀ ਮੁਢਲੀ ਜਾਂਚ ਰਿਪੋਰਟ ਰਿਕਾਰਡ ‘ਤੇ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। NTA ਨੂੰ ਸਾਰੇ ਉਮੀਦਵਾਰਾਂ ਦੇ ਨਤੀਜੇ ਆਪਣੀ ਵੈੱਬਸਾਈਟ ‘ਤੇ ਐਲਾਨਣ ਦੇ ਨਿਰਦੇਸ਼ ਦਿੱਤੇ ਗਏ ਹਨ।

 

 

 

LEAVE A REPLY

Please enter your comment!
Please enter your name here