PSEB ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ 8ਵੀਂ ਤੇ 12ਵੀਂ ਦਾ ਨਤੀਜਾ || Punjab News || Latest news
PSEB ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ ਕਿਉਂਕਿ ਬੋਰਡ ਵੱਲੋਂ ਅੱਜ 8ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ | ਨਤੀਜਾ ਸ਼ਾਮ 4 ਵਜੇ ਆਉਣਾ ਹੈ ਜਦਕਿ ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਇਸਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੋਰਡ ਅਧਿਕਾਰੀਆਂ ਮੁਤਾਬਕ ਰਿਜ਼ਲਟ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ।
ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ
ਦੱਸ ਦਈਏ ਕਿ ਇਸ ਵਾਰ ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। PSEB ਵੱਲੋਂ 8ਵੀਂ ਜਮਾਤ ਦੀ ਪ੍ਰੀਖਿਆ 7 ਮਾਰਚ ਤੋਂ 27 ਮਾਰਚ ਵਿਚਾਲੇ ਕਰਵਾਈ ਗਈ ਸੀ ਤੇ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਵਿਚਾਲੇ ਕਰਵਾਈ ਗਈ ਸੀ | ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ।
ਬੋਰਡ ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਨੂੰ ਬੋਰਡ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਵੈੱਬਸਾਈਟ ‘ਤੇ ਜਾਣਾ ਪਵੇਗਾ । ਇਸ ‘ਤੇ ਉਨ੍ਹਾਂ ਨੂੰ ਬੋਰਡ ਨਾਲ ਜੁੜੀ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ। PSEB ਜਲਦੀ ਹੀ ਡਿਜੀਲੌਕਰ ਰਾਹੀਂ ਮਾਰਕਸ਼ੀਟ ਜਾਰੀ ਕਰੇਗਾ, ਇਹਨਾਂ ਨੂੰ PSEB ਦੁਆਰਾ ਅੰਤਿਮ ਨਤੀਜੇ ਮੰਨਿਆ ਜਾਵੇਗਾ। ਜਿਹੜੇ ਵਿਦਿਆਰਥੀਆਂ ਨੇ ਹਾਰਡ ਕਾਪੀ ਲਈ ਅਪਲਾਈ ਕੀਤਾ ਹੈ, ਇਸ ਨੂੰ ਬੋਰਡ ਵੱਲੋਂ ਜਾਰੀ ਕਰ ਦਿੱਤਾ ਜਾਵੇਗਾ।
ਜਾਣੋ ਤੁਸੀਂ ਕਿਵੇਂ ਦੇਖ ਸਕਦੇ ਹੋ ਵੈੱਬਸਾਈਟ ‘ਤੇ ਨਤੀਜੇ
– ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ https://www.pseb.ac.in/ ‘ਤੇ ਕਲਿੱਕ ਕਰਨਾ ਹੋਵੇਗਾ।
– ਇਸ ਤੋਂ ਬਾਅਦ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹੇਗਾ। ਜਿੱਥੇ ਰੋਲ ਨੰਬਰ ਭਰੋ ਕੇ ਪੂਰਾ ਨਤੀਜਾ ਸਾਹਮਣੇ ਆ ਜਾਵੇਗਾ।
– ਇਸ ਤੋਂ ਇਲਾਵਾ www.indiaresult.com ਤੋਂ ਵੀ ਰਿਜ਼ਲਟ ਦੇਖਿਆ ਜਾ ਸਕਦਾ ਹੈ।