ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨੀਵਾਰ ਨੂੰ NEET UG 2025 ਦਾ ਨਤੀਜਾ ਜਾਰੀ ਕੀਤਾ। 20.08 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 12.36 ਲੱਖ ਵਿਦਿਆਰਥੀਆਂ ਨੇ ਯੋਗਤਾ ਪ੍ਰਾਪਤ ਕੀਤੀ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਮਹੇਸ਼ ਕੇਸਵਾਨੀ ਨੇ ਟਾਪ ਕੀਤਾ ਹੈ। ਉਸਨੇ 720 ਵਿੱਚੋਂ 686 ਅੰਕ ਪ੍ਰਾਪਤ ਕੀਤੇ ਹਨ।
ਗੱਲਬਾਤ ਕਰਦਿਆਂ ਹਨੂੰਮਾਨਗੜ੍ਹ ਦੇ ਮਹੇਸ਼ ਕੇਸਵਾਨੀ ਨੇ ਦੈਨਿਕ ਭਾਸਕਰ ਨੂੰ ਦੱਸਿਆ ਕਿ 10ਵੀਂ ਤੋਂ ਬਾਅਦ ਉਹ ਆਰਟਸ ਲੈ ਕੇ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ ਸੀ। ਪਰ ਇੱਕ ਅਧਿਆਪਕ ਦੁਆਰਾ ਯਕੀਨ ਦਿਵਾਉਣ ਤੋਂ ਬਾਅਦ, ਉਸਨੇ ਸਾਇੰਸ ਲੈ ਲਈ ਅਤੇ ਨੀਟ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਉਮੀਦਵਾਰ NTA exam.nta.ac.in/NEET ਦੀ ਅਧਿਕਾਰਤ ਵੈੱਬਸਾਈਟ ‘ਤੇ ਲੌਗਇਨ ਕਰਕੇ NEET ਨਤੀਜਾ 2025 ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ, ਨਤੀਜਾ neet.ntaonline.in ਜਾਂ exam.nta.ac.in ‘ਤੇ ਵੀ ਦੇਖਿਆ ਜਾ ਸਕਦਾ ਹੈ।