ਜਗਰਾਉਂ: ਸਕੂਲ ‘ਚੋਂ 1.25 ਲੱਖ ਰੁਪਏ ਦੀ ਚੋਰੀ
ਜਗਰਾਉਂ ਤੋਂ ਕੁਝ ਦੂਰੀ ‘ਤੇ ਸਥਿਤ ਪਿੰਡ ਝੋਰੜਾਂ ਵਿਖੇ ਸਥਿਤ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਪਬਲਿਕ ਸਕੂਲ ‘ਚੋਂ 1.25 ਲੱਖ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਵਿੱਚ ਹੋਈ ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਪ੍ਰਿੰਸੀਪਲ ਰੋਜ਼ਾਨਾ ਦੀ ਤਰ੍ਹਾਂ ਸਕੂਲ ਵਿੱਚ ਪਹੁੰਚਿਆ। ਸਕੂਲ ਦੇ ਐਡਮਿਨ ਬਲਾਕ ਵਿੱਚ ਸਭ ਖਿੱਲਰਿਆ ਪਿਆ ਸੀ। ਜਦੋਂ ਉਸ ਨੇ ਕਮਰੇ ਵਿੱਚ ਪਏ ਕਾਊਂਟਰ ਦੀ ਜਾਂਚ ਕੀਤੀ ਤਾਂ ਫੀਸ ਕਾਊਂਟਰ ਵਿੱਚੋਂ ਨਕਦੀ ਅਤੇ ਹੋਰ ਸਾਮਾਨ ਗਾਇਬ ਸੀ।
ਇਹ ਵੀ ਪੜ੍ਹੋ- ਪੰਜਾਬ ਚ ਜ਼ਿਮਨੀ ਚੋਣਾਂ ਦੇ ਐਲਾਨ ਦੌਰਾਨ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਹੋਏ ਤਬਾਦਲੇ
ਥਾਣਾ ਹਠੂਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਹਠੂਰ ਦੇ ਪੁਲੀਸ ਮੁਲਾਜ਼ਮ ਗੀਤ-ਇੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਲਵਿੰਦਰ ਸਿੰਘ ਵਾਸੀ ਪਿੰਡ ਬੱਸੀਆਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਦੇ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਪਬਲਿਕ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਤਾਇਨਾਤ ਹੈ।ਰੋਜ਼ ਦੀ ਤਰ੍ਹਾਂ ਸਕੂਲ ਖ਼ਤਮ ਹੋਣ ਤੋਂ ਬਾਅਦ ਉਹ ਸਕੂਲ ਬੰਦ ਕਰਕੇ ਘਰ ਚਲਾ ਗਿਆ।
ਅਣਪਛਾਤੇ ਨੌਜਵਾਨ ਸਕੂਲ ਵਿੱਚ ਦਾਖ਼ਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ
ਅੱਜ ਜਦੋਂ ਉਹ ਸਕੂਲ ਪਹੁੰਚਿਆ ਤਾਂ ਐਡਮਿਨ ਬਲਾਕ ਦੇ ਇੱਕ ਕਮਰੇ ਵਿੱਚ ਸਾਮਾਨ ਖਿਲਰਿਆ ਪਿਆ ਸੀ। ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ। ਜਦੋਂ ਉਸ ਨੇ ਫੀਸ ਕਾਊਂਟਰ ਦੀ ਜਾਂਚ ਕੀਤੀ ਤਾਂ ਕਾਊਂਟਰ ਤੋਂ 1.25 ਲੱਖ ਰੁਪਏ ਗਾਇਬ ਸੀ। ਜਦੋਂ ਉਨ੍ਹਾਂ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰਾਤ ਕਰੀਬ 12 ਵਜੇ ਚਾਰ ਅਣਪਛਾਤੇ ਨੌਜਵਾਨ ਸਕੂਲ ਵਿੱਚ ਦਾਖ਼ਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।