ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਹੋਏ ਜਾਰੀ || Latest News || Today News

0
49
ICSE 10th and ISC 12th board results released

ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਹੋਏ ਜਾਰੀ || Latest News || Today News

ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (CISCE) ਵੱਲੋਂ ICSE 10ਵੀਂ ਤੇ ISC 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੇ ਜਾਰੀ ਨਤੀਜਿਆਂ ਵਿੱਚ ਇਸ ਵਾਰ ਕੁੱਲ 99.47% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਆਫੀਸ਼ਿਅਲ ਵੈਬਸਾਈਟ results.cisce.org ‘ਤੇ ਚੈੱਕ ਕਰ ਸਕਦੇ ਹਨ। ਜਿੱਥੇ 12ਵੀਂ ਜਮਾਤ ਦੀ ਪਾਸ ਪ੍ਰਤੀਸ਼ਤ 98.19% ਰਹੀ ਉੱਥੇ ਹੀ 10ਵੀਂ ਦੀ ਪਾਸ ਪ੍ਰਤੀਸ਼ਤ 99.47% ਰਹੀ |

ਇਸ ਸਾਲ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਨਹੀਂ ਮਿਲੇਗਾ ਮੌਕਾ

ਬੋਰਡ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੇ ਨੰਬਰਾਂ ਨੂੰ ਸੁਧਾਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੰਪਰੂਵਮੈਂਟ ਪ੍ਰੀਖਿਆ ਦੇ ਲਈ ਅਪਲਾਈ ਕਰਨਾ ਪਵੇਗਾ। ਇੰਪਰੂਵਮੈਂਟ ਪ੍ਰੀਖਿਆ ਵੱਧ ਤੋਂ ਵੱਧ 2 ਵਿਸ਼ਿਆਂ ਦੀ ਦਿੱਤੀ ਜਾ ਸਕਦੀ ਹੈ ,ਜੋ ਜੁਲਾਈ 2024 ਵਿੱਚ ਆਯੋਜਿਤ ਹੋਵੇਗੀ। ਇੰਪਰੂਵਮੈਂਟ ਪ੍ਰੀਖਿਆ ਅਜਿਹੇ ਵਿਦਿਆਰਥੀ ਲਈ ਹੁੰਦੀ ਹੈ ਜੋ ਸਾਰੇ ਵਿਸ਼ਿਆਂ ਵਿੱਚ ਪਾਸ ਹੋਣ ਪਰ ਕਿਸੇ ਵਿਸ਼ੇ ਵਿੱਚੋਂ ਨੰਬਰ ਘੱਟ ਆਏ ਹੋਣ। ਉੱਥੇ ਹੀ ਕੰਪਾਰਟਮੈਂਟ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦੇ ਲਈ ਹੁੰਦੀ ਸੀ ਜੋ ਵਿਦਿਆਰਥੀ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ ਹੁੰਦੇ ਸਨ।

ਇਸ ਤਰ੍ਹਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ –

– ਸਭ ਤੋਂ ਪਹਿਲਾਂ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org ‘ਤੇ ਜਾਣ।
– ਇਸ ਤੋਂ ਬਾਅਦ ਉਸ ਕਲਾਸ ‘ਤੇ ਕਲਿੱਕ ਕਰੋ ਜਿਸ ਦਾ ਨਤੀਜਾ ਤੁਸੀਂ ਦੇਖਣਾ ਚਾਹੁੰਦੇ ਹੋ।
– ਆਪਣਾ ਰੋਲ ਨੰਬਰ ਸਬਮਿਟ ਕਰੋ।
– ਤੁਹਾਡਾ ਨਤੀਜਾ ਸਕ੍ਰੀਨ ‘ਤੇ ਡਿਸਪਲੇ ਹੋ ਜਾਵੇਗਾ ।
– ਵਿਦਿਆਰਥੀ ਨਤੀਜੇ ਦੇਖਣ ਤੋਂ ਬਾਅਦ ਡਾਊਨਲੋਡ ਵੀ ਕਰ ਸਕਦੇ ਹਨ।

 

 

 

LEAVE A REPLY

Please enter your comment!
Please enter your name here