ਰਾਜਪਾਲ ਕਰਨਗੇ ਗੁਰਦਾਸਪੁਰ ਦੇ 12 ਵਿਦਿਆਰਥੀਆਂ ਦਾ ਸਨਮਾਨ, ਪੰਜਾਬ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਕੀਤਾ ਪ੍ਰਦਰਸ਼ਨ ||Education News

0
120

ਰਾਜਪਾਲ ਕਰਨਗੇ ਗੁਰਦਾਸਪੁਰ ਦੇ 12 ਵਿਦਿਆਰਥੀਆਂ ਦਾ ਸਨਮਾਨ, ਪੰਜਾਬ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਕੀਤਾ ਪ੍ਰਦਰਸ਼ਨ

ਪੰਜਾਬ ਸਿੱਖਿਆ ਬੋਰਡ ਦੀਆਂ 2023-24 ਦੀਆਂ ਪ੍ਰੀਖਿਆਵਾਂ ਵਿੱਚ 8ਵੀਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਹੁਸ਼ਿਆਰਪੁਰ ਦੇ 12 ਵਿਦਿਆਰਥੀਆਂ ਨੂੰ 16 ਜੁਲਾਈ ਨੂੰ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵਾਤਾਵਰਣ ਦੀ ਸ਼ੁੱਧਤਾ ਲਈ ਨਗਰ ਨਿਗਮ ਆਈ ਅੱਗੇ, ਮੇਅਰ ਤੇ ਕਮਿਸ਼ਨਰ ਨੇ ਲਗਾਏ ਪੌਦੇ

ਡਾਇਰੈਕਟਰ ਸਕੂਲ ਸਿੱਖਿਆ ਨੇ ਇਸ ਸਬੰਧੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਡੀ.ਈ.ਓ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ ਸਕੂਲ ਮੁਖੀਆਂ ਦੀ ਮਦਦ ਨਾਲ ਬੱਚਿਆਂ ਨੂੰ ਰਾਜ ਭਵਨ ਅਤੇ ਵਾਪਸ ਲਿਆਉਣ ਦਾ ਪ੍ਰਬੰਧ ਕਰਨਗੇ।

ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ

ਗੁਰਦਾਸਪੁਰ ਦੀਆਂ ਜਿਨ੍ਹਾਂ ਵਿਦਿਆਰਥਣਾਂ ਨੂੰ 16 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ ਵਿੱਚ ਅੱਠਵੀਂ ਜਮਾਤ ਦੀ ਪੱਲਵੀ ਪੁੱਤਰੀ ਰਤਨ ਚੰਦ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ, ਅਭਿਆਲ ਮਸੀਹ ਪੁੱਤਰ ਗੁਲਜ਼ਾਰ ਮਸੀਹ ਸਰਕਾਰੀ ਮਿਡਲ ਸਕੂਲ ਧਾਰੋਚੱਕਾ ਗੁਰਦਾਸਪੁਰ, ਜਸਲੀਨ ਕੌਰ ਪੁੱਤਰੀ ਸੁਖਦੇਵ ਸਿੰਘ ਸਰਕਾਰੀ ਹਾਈ ਸਕੂਲ ਜੌੜਾ ਸਿੰਘਾ ਗੁਰਦਾਸਪੁਰ ਸ਼ਾਮਿਲ ਹਨ | ਸੁਖਰਾਜ ਸਿੰਘ ਪੁੱਤਰ ਬਲਜੀਤ ਸਿੰਘ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਭਿਖਾਰੀਵਾਲ ਗੁਰਦਾਸਪੁਰ, ਬਲੇਸੀ ਪੁਤਰੀ ਅਸ਼ਰਫ ਸਰਕਾਰੀ ਮਿਡਲ ਸਕੂਲ ਸੁਨੀਆ ਗੁਰਦਾਸਪੁਰ।

ਇਹ ਨਿਯਮ ਲਾਗੂ ਹੋਣਗੇ

ਵਿਦਿਆਰਥੀਆਂ ਨੂੰ ਆਪਣੇ ਸਕੂਲ ਦੀ ਵਰਦੀ ਅਤੇ ਸ਼ਨਾਖਤੀ ਕਾਰਡ ਨਾਲ ਸਮਾਗਮ ਵਿੱਚ ਸ਼ਾਮਲ ਹੋਣਾ ਪਵੇਗਾ। ਵਿਦਿਆਰਥੀਆਂ ਨੂੰ ਰਾਜ ਭਵਨ ਤੱਕ ਪਹੁੰਚਾਉਣ ਲਈ ਨੋਡਲ ਅਫਸਰ ਜ਼ਿਲ੍ਹੇ ਦੇ ਨੇੜਲੇ ਸਕੂਲਾਂ ਦੇ ਪੁਰਸ਼ ਅਤੇ ਮਹਿਲਾ ਅਧਿਆਪਕਾਂ ਦੀ ਡਿਊਟੀ ਲਗਾਉਣਗੇ। ਉਕਤ ਅਧਿਆਪਕ ਵੀ ਆਪਣੀ ਸਕੂਲ ਆਈ.ਡੀ ਨਾਲ ਸਮਾਗਮ ਵਿੱਚ ਹਾਜ਼ਰੀ ਭਰ ਸਕਣਗੇ।ਹਾਲਾਂਕਿ ਪੰਜਾਬ ਰਾਜ ਭਵਨ ਦੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿੱਚ ਸੀਟਾਂ ਸੀਮਤ ਹੋਣ ਕਾਰਨ ਬੱਚਿਆਂ ਦੇ ਰਿਸ਼ਤੇਦਾਰ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ। ਦੂਜੇ ਪਾਸੇ ਡੀਈਓ ਸੈਕੰਡਰੀ ਰਾਜੇਸ਼ ਕੁਮਾਰ ਨੇ ਜ਼ਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬੱਚੇ ਆਉਣ ਵਾਲੀਆਂ ਪ੍ਰੀਖਿਆਵਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ।

 

LEAVE A REPLY

Please enter your comment!
Please enter your name here