ਮੱਧ ਪੂਰਬੀ ਦੇਸ਼ਾਂ ਵਿਚ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੀਤੀਆਂ ਰੱਦ

0
36
CBSE

ਲੁਧਿਆਣਾ, 16 ਮਾਰਚ 2026 : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (Central Board of Secondary Education) ਵਲੋਂ ਮੱਧ ਪੂਰਬੀ ਦੇਸ਼ਾਂ ਵਿਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ (Board exams cancelled) ਕਰਨ ਦਾ ਫ਼ੈਸਲਾ ਲਏ ਜਾਣ ਬਾਰੇ ਸਮਾਚਾਰ ਮਿਲਿਆ ਹੈ ।

ਕਿਹੜੇ ਕਿਹੜੇ ਦੇਸ਼ਾਂ ਵਿਚ ਕੀਤੀਆਂ ਹਨ ਪ੍ਰੀਖਿਆਵਾਂ ਰੱਦ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਮੱਧ ਪੂਰਬੀ ਦੇਸ਼ਾਂ (Middle Eastern countries) ਵਿਚ 12ਵੀਂ ਜਮਾਤ (Class 12) ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਮਹੱਤਵਪੂਰਨ ਫੈਸਲਾ ਲਿਆ ਹੈ । ਬੋਰਡ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਸਰਕੂਲਰ ਦੇ ਅਨੁਸਾਰ ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਤੇ ਯੂ. ਏ. ਈ. ਵਿਚ 16 ਮਾਰਚ ਤੋਂ 10 ਅਪ੍ਰੈਲ ਤੱਕ ਨਿਰਧਾਰਤ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ । ਇਹ ਫੈਸਲਾ ਪ੍ਰਭਾਵਿਤ ਦੇਸ਼ਾਂ ਦੇ ਸਕੂਲਾਂ ਤੇ ਅਧਿਕਾਰੀਆਂ ਤੋਂ ਪ੍ਰਾਪਤ ਫੀਡਬੈਕ ਤੇ ਬੇਨਤੀਆਂ ਦੇ ਆਧਾਰ ‘ਤੇ ਲਿਆ ਗਿਆ ਹੈ ।

ਕਿਸ ਨੇ ਕੀਤਾ ਹੈ ਨੋਟਿਸ ਜਾਰੀ

ਬੋਰਡ ਨੇ 1, 3, 5, 7 ਤੇ 9 ਮਾਰਚ ਨੂੰ ਰਾਹੀਂ ਪਹਿਲਾਂ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਨੂੰ ਵੀ ਰੱਦ ਮੰਨਿਆ ਜਾਵੇਗਾ । ਬੋਰਡ ਜਲਦੀ ਹੀ ਇਨ੍ਹਾਂ ਦੇਸ਼ਾਂ ਦੇ ਵਿਦਿਆਰਥੀਆਂ ਲਈ ਨਤੀਜੇ ਐਲਾਨਣ ਦੀ ਪ੍ਰਕਿਰਿਆ ਸਬੰਧੀ ਵੱਖਰੀ ਜਾਣਕਾਰੀ ਪ੍ਰਦਾਨ ਕਰੇਗਾ । ਡਾ. ਸੰਯਮ ਭਾਰਦਵਾਜ (ਪ੍ਰੀਖਿਆਵਾਂ ਕੰਟਰੋਲਰ) ਨੇ ਇਸ ਸਬੰਧ ਵਿਚ ਇਕ ਨੋਟਿਸ ਜਾਰੀ ਕੀਤਾ ਹੈ ।

Read More : ਹਰਿਆਣਾ ਵਿਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੋਣਗੀਆਂ 25 ਤੋਂ ਸ਼ੁਰੂ

LEAVE A REPLY

Please enter your comment!
Please enter your name here