ਜ਼ਿਲੇ ਦੇ 2 ਬੀ. ਪੀ. ਈ. ਓ. ਸਮੇਤ 15 ਅਧਿਆਪਕ ਜਾਣਗੇ ਫਿਨਲੈਂਡ

0
25
Teachers

ਪਟਿਆਲਾ, 14 ਨਵੰਬਰ 2025 : ਸਕੂਲੀ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਸਦਕਾ ਸੂਬੇ ਭਰ ਦੇ 72 ਅਧਿਆਪਕ ਵਿਦਿਆਰਥੀਆਂ ਨੂੰ ਪੜਾਉਣ ਦੇ ਨਵੇਂ ਢੰਗ ਤਰੀਕੇ ਸਿੱਖਣ ਲਈ ਯੂਨੀਵਰਸਿਟੀ ਆਫ ਤੁਰਕੂ, ਫਿਨਲੈਂਡ ਵਿਖੇ ਦੋ ਹਫਤਿਆਂ ਦੀ ਟ੍ਰੇਨਿੰਗ (Two weeks of training) `ਤੇ ਜਾਣਗੇ । ਜਿਨਾਂ ਵਿੱਚ ਚਾਰ ਬੀ. ਪੀ. ਈ. ਓ., 12 ਸੀ. ਐਚ. ਟੀ., 15 ਐਚ. ਟੀ. ਅਤੇ 41 ਈ. ਟੀ. ਟੀ. ਅਧਿਆਪਕ ਸ਼ਾਮਲ ਹਨ । ਜਿਸ ਤਹਿਤ ਜ਼ਿਲ੍ਹਾ ਪਟਿਆਲਾ ਦੇ ਦੋ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਸਮੇਤ ਕੁੱਲ 15 ਅਧਿਆਪਕਾਂ ਦੀ ਇਸ ਦੋ ਹਫਤੇ ਦੀ ਟ੍ਰੇਨਿੰਗ ਲਈ ਚੋਣ ਹੋਈ ਹੈ ਜੋ ਸਿਖਲਾਈ ਪ੍ਰਾਪਤ ਕਰਨ ਲਈ ਸ਼ਨੀਵਾਰ ਨੂੰ ਫਿਨਲੈਂਡ ਲਈ ਰਵਾਨਾ ਹੋਣਗੇ ।

ਤਿੰਨ ਹਫਤਿਆਂ ਦੀ ਟ੍ਰੇਨਿੰਗ ਵਿੱਚੋਂ ਇੱਕ ਹਫਤੇ ਦੀ ਟ੍ਰੇਨਿੰਗ ਚੰਡੀਗੜ੍ਹ ਵਿਖੇ 27 ਅਕਤੂਬਰ ਤੋਂ

31 ਅਕਤੂਬਰ ਤੱਕ ਲੱਗ ਚੁੱਕੀ ਹੈ

ਤਿੰਨ ਹਫਤਿਆਂ ਦੀ ਟ੍ਰੇਨਿੰਗ ਵਿੱਚੋਂ ਇੱਕ ਹਫਤੇ ਦੀ ਟ੍ਰੇਨਿੰਗ ਚੰਡੀਗੜ੍ਹ ਵਿਖੇ 27 ਅਕਤੂਬਰ ਤੋਂ 31 ਅਕਤੂਬਰ ਤੱਕ ਲੱਗ ਚੁੱਕੀ ਹੈ । ਦੱਸਣਯੋਗ ਹੈ ਕਿ ਕੁੱਲ ਤਿੰਨ ਹਫਤਿਆਂ ਦੀ ਟ੍ਰੇਨਿੰਗ ਵਿੱਚੋਂ ਇੱਕ ਹਫਤੇ ਦੀ ਟ੍ਰੇਨਿੰਗ ਚੰਡੀਗੜ੍ਹ ਵਿਖੇ 27 ਅਕਤੂਬਰ ਤੋਂ 31 ਅਕਤੂਬਰ ਤੱਕ ਲੱਗ ਚੁੱਕੀ ਹੈ ਜਦੋਂ ਕਿ ਦੋ ਹਫਤਿਆਂ ਦੀ ਟ੍ਰੇਨਿੰਗ ਫਿਨਲੈਂਡ ਵਿਖੇ 17 ਨਵੰਬਰ 2025 ਤੋਂ 28 ਨਵੰਬਰ 2025 ਤੱਕ ਹੋਵੇਗੀ । ਸਕੂਲ ਸਿੱਖਿਆ ਵਿਭਾਗ ਪੰਜਾਬ (School Education Department Punjab) ਵੱਲੋਂ ਜਾਰੀ ਪੱਤਰ ਮੁਤਾਬਕ ਪਟਿਆਲਾ ਜਿਲੇ ਦੇ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ, ਬਲਾਕ ਪਟਿਆਲਾ-3 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਵਿੰਦਰ ਸਿੰਘ ਸਮੇਤ 1 ਸੀ. ਐਚ. ਟੀ, 2 ਐਚ. ਟੀ. ਅਤੇ 10 ਈ. ਟੀ. ਟੀ. ਅਧਿਆਪਕ ਫਿਨਲੈਂਡ ਜਾਣਗੇ ।

ਕਿਹੜੇ ਕਿਹੜੇ ਲੈ ਚੁੱਕੇ ਹਨ ਟ੍ਰੇਨਿੰਗ

ਉਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੋਂ ਇਲਾਵਾ ਸੀ. ਐਚ. ਟੀ. ਨਲਾਸ ਕਲਾਂ ਸੁਖਵਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਸ਼ੰਭੂ ਕਲਾਂ ਦੇ ਹੈਡ ਟੀਚਰ ਹਰਪ੍ਰੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਧਰਮਕੋਟ ਦੇ ਹੈਡ ਟੀਚਰ ਸੁਰਜੀਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਤ੍ਰਿਪੜੀ ਦੇ ਈ. ਟੀ. ਟੀ. ਅਧਿਆਪਕਾ ਅਮਨਦੀਪ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਮਲਟੀਪਰਪਜ ਦੇ ਈ. ਟੀ. ਟੀ. ਅਧਿਆਪਕ ਰਾਜਵੰਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਵਿਕਟੋਰੀਆ ਦੇ ਈ. ਟੀ. ਟੀ. ਅਧਿਆਪਕਾ ਹਰਪ੍ਰੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਦੇ ਈ. ਟੀ. ਟੀ. ਅਧਿਆਪਕ ਨਰਿੰਦਰ ਸਿੰਘ ਫਿਨਲੈਂਡ ਟ੍ਰੇਨਿੰਗ `ਤੇ ਜਾਣ ਲਈ ਚੁਣੇ ਗਏ ਹਨ ।

ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਲੌਟ ਦੇ ਈ. ਟੀ. ਟੀ. ਅਧਿਆਪਕ ਮਨਪ੍ਰੀਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰ ਜੱਟਾਂ ਦੇ ਈ. ਟੀ. ਟੀ. ਅਧਿਆਪਕ ਹਰਿੰਦਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਰੱਖੜਾ ਨਵਾਂ ਦੇ ਈ. ਟੀ. ਟੀ. ਅਧਿਆਪਕ ਹਰਵਿੰਦਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਮਹਿਮਾ ਦੇ ਈ. ਟੀ. ਟੀ. ਅਧਿਆਪਕਾ ਮੀਨਾ ਕਥੂਰੀਆ, ਸਰਕਾਰੀ ਪ੍ਰਾਇਮਰੀ ਸਕੂਲ ਚਲਹੇੜੀ ਦੇ ਈ. ਟੀ. ਟੀ. ਅਧਿਆਪਕਾ ਰਿੰਪੀ ਵਰਮਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਖੁਰਦ ਦੇ ਈ. ਟੀ. ਟੀ. ਅਧਿਆਪਕ ਇੰਦਰਪ੍ਰੀਤ ਸਿੰਘ ਫਿਨਲੈਂਡ ਟ੍ਰੇਨਿੰਗ `ਤੇ ਜਾਣ ਲਈ ਚੁਣੇ ਗਏ ਹਨ ।

ਜ਼ਿਲਾ ਸਿੱਖਿਆ ਅਫਸਰ ਨੇ ਦਿੱਤੀਆਂ ਸ਼ੁਭਕਾਮਨਾਵਾਂ

ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਸਮੇਤ ਫਿਨਲੈਂਡ ਜਾਣ ਲਈ ਚੁਣੇ ਗਏ 15 ਅਧਿਆਪਕਾਂ ਨੂੰ ਜਿ਼ਲਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ-ਜਿਲਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਵਧਾਈ ਦੇ ਨਾਲ-ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ । ਉਹਨਾਂ ਕਿਹਾ ਕਿ ਵਿਭਾਗ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਨੂੰ ਪੂਰਾ ਕਰਨਾ ਹੀ ਆਪਣੇ ਆਪ ਵਿੱਚ ਵੱਡਾ ਟਾਰਗੇਟ ਹੁੰਦਾ ਹੈ, ਜਿਸ ਨੂੰ ਇਹਨਾਂ ਅਧਿਆਪਕਾਂ ਨੇ ਪੂਰਾ ਕੀਤਾ ਹੈ । ਇਸ ਲਈ ਹੁਣ ਇਹ ਅਧਿਆਪਕ ਫਿਨਲੈਂਡ ਵਿਖੇ ਦੋ ਹਫਤਿਆਂ ਦੀ ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਪੜਾਉਣ ਦੇ ਨਵੇਂ ਢੰਗ ਤਰੀਕੇ ਸਿੱਖਣਗੇ ਅਤੇ ਆਪਣੇ ਜਿਲੇ ਵਿੱਚ ਆ ਕੇ ਉਹਨਾਂ ਨੂੰ ਸਮੁੱਚੇ ਅਧਿਆਪਕਾਂ ਨਾਲ ਸਾਂਝਾ ਕਰਨਗੇ ।

ਪੜਾਉਣ ਦੇ ਨਵੇਂ ਢੰਗ ਸਿੱਖਣਗੇ ਅਧਿਆਪਕ : ਪ੍ਰਿਥੀ ਸਿੰਘ

ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪਟਿਆਲਾ-2 ਦੇ ਬੀ. ਪੀ. ਈ. ਓ. ਪ੍ਰਿਥੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ (To raise the standard of school education) ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ । ਜਿਸਦੇ ਤਹਿਤ ਇਹ 72 ਅਧਿਆਪਕਾਂ ਦਾ ਬੈਚ ਫਿਨਲੈਂਡ ਭੇਜਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਅਧਿਆਪਕ ਵਿਦਿਆਰਥੀਆਂ ਨੂੰ ਪੜਾਉਣ ਦੇ ਹੋਰ ਨਵੇਂ-ਨਵੇਂ ਢੰਗ ਸਿੱਖ ਸਕਣ । ਉਹਨਾਂ ਕਿਹਾ ਕਿ ਸੂਬੇ ਦੇ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦਾ ਫੈਸਲਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਹੈ। ਇਸ ਟ੍ਰੇਨਿੰਗ ਦਾ ਫਾਇਦਾ ਸੂਬੇ ਭਰ ਦੇ ਸਮੂਹ ਅਧਿਆਪਕਾਂ ਨੂੰ ਹੋਵੇਗਾ ।

Read More : ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਏਗਾ ਤੇਲਗੂ ਭਾਸ਼ਾ: ਵਿਰੋਧ ਹੋਇਆ ਸ਼ੁਰੂ

LEAVE A REPLY

Please enter your comment!
Please enter your name here