ਨਵੀਂ ਦਿੱਲੀ, 1 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਵਲੋਂ ਇਕ ਮਹਿਲਾ ਨੂੰ ਰੇਪ (Rape) ਕਰਨ ਵਿਚ ਭਰਾ ਦੀ ਮਦਦ ਕਰਨ ਤੇ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਪਤਾ ਚੱਲਿਆ ਹੈ ।
ਕੀ ਆਖਿਆ ਦਿੱਲੀ ਹਾਈਕੋਰਟ ਦੇ ਜਸਟਿਸ ਨੇ
ਦਿੱਲੀ ਹਾਈ ਕੋਰਟ ਨੇ ਇਕ ਔਰਤ ਨੂੰ 2013 ਵਿਚ ਜਬਰ-ਜ਼ਨਾਹ ਦੇ ਅਪਰਾਧ ਨੂੰ ਅੰਜਾਮ ਦੇਣ ਵਿਚ ਆਪਣੇ ਨਾਬਾਲਗ ਭਰਾ ਦੀ ਮਦਦ ਕਰਨ ਦੇ ਦੋਸ਼ ਵਿਚ 10 ਸਾਲ ਕੈਦ (10 years prison) ਦੀ ਸਜ਼ਾ ਸੁਣਾਈ ਹੈ । ਜਸਟਿਸ ਚੰਦਰਸ਼ੇਖਰਨ ਸੁਧਾ ਨੇ ਕਿਹਾ ਕਿ ਦੋਸ਼ੀ ਔਰਤ ਨੇ ਪੀੜਤਾ ਦਾ ਭਰੋਸਾ ਤੋੜਿਆ ਅਤੇ ਉਸ ਨੂੰ ਬਹਿਲਾ-ਫੁਸਲਾ ਕੇ ਅਪਰਾਧ ਵਾਲੀ ਥਾਂ ‘ਤੇ ਲਿਜਾਣ ਵਿਚ `ਸਰਗਰਮ` ਭੂਮਿਕਾ ਨਿਭਾਈ ।
ਦੋਸ਼ੀ ਔਰਤ ਖਿਲਾਫ਼ ਕਤਲ ਦਾ ਵੀ ਮਾਮਲਾ ਹੈ ਦਰਜ
ਉਨ੍ਹਾਂ ਕਿਹਾ ਕਿ ਦੋਸ਼ੀ ਔਰਤ ਨਾ ਸਿਰਫ਼ ਜਬਰ-ਜ਼ਨਾਹ ਦੌਰਾਨ ਮੌਜੂਦ ਸੀ, ਸਗੋਂ ਉਸ ਨੇ ਪੀੜਤਾ ਨੂੰ ਅਪਰਾਧ ਦਾ ਖੁਲਾਸਾ ਨਾ ਕਰਨ ਦੀ ਧਮਕੀ ਵੀ ਦਿੱਤੀ ਸੀ । ਇਸਤਗਾਸਾ ਪੱਖ ਮੁਤਾਬਕ ਦੋਸ਼ੀ ਔਰਤ ਨੇ ਆਪਣੇ ਭਰਾ ਨਾਲ ਮਿਲ ਕੇ ਸਾਜਿ਼ਸ਼ ਰਚੀ (Conspiracy) ਅਤੇ ਪੀੜਤਾ ਨੂੰ ਰੋਜ਼ਗਾਰ ਦਾ ਝਾਂਸਾ ਦੇ ਕੇ ਨਜਫ਼ਗੜ੍ਹ ਵਿਚ ਇਕ ਸੁੰਨਸਾਨ ਥਾਂ ‘ਤੇ ਲੈ ਗਈ, ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ । ਇਸ ਔਰਤ ਖਿਲਾਫ਼ ਕਤਲ ਦਾ ਇਕ ਮਾਮਲਾ ਵੀ ਦਰਜ ਹੈ ।









