`ਗ੍ਰੈਪ-4’ ਲਾਗੂ ਹੋਣ ਪਿੱਛੋਂ ਦਿੱਲੀ `ਚ ਮੋਟਰ-ਗੱਡੀਆਂ ਦੀ ਆਵਾਜਾਈ ਘਟੀ

0
15
'Grap-4'

ਨਵੀਂ ਦਿੱਲੀ, 20 ਦਸੰਬਰ 2025 : ਦਿੱਲੀ ਸਰਕਾਰ (Delhi Government) ਨੇ ਕਿਹਾ ਹੈ ਕਿ ਪੜਾਅਵਾਰ ਜਵਾਬ ਕਾਰਜ ਯੋਜਨਾ ਗ੍ਰੈਪ-4 (Grap-4) ਅਧੀਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਪਿੱਛੋਂ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ `ਤੇ ਮੋਟਰ-ਗੱਡੀਆਂ (Motor vehicles) ਦੀ ਆਵਾਜਾਈ `ਚ ਕਾਫ਼ੀ ਕਮੀ ਆਈ ਹੈ । ਇਸ ਤੋਂ ਇਲਾਵਾ ਜਾਇਜ਼ ਪ੍ਰਦੂਸ਼ਣ ਅਧੀਨ ਕੰਟਰੋਲ ਸਰਟੀਫਿਕੇਟਾਂ ਨਾਲ ਸਬੰਧਤ ਨਿਯਮਾਂ ਦੀ ਜਨਤਕ ਪਾਲਣਾ `ਚ ਵਾਧਾ ਹੋਇਆ ਹੈ ।

ਪ੍ਰਦੂਸ਼ਣ ਕੰਟਰੋਲ ਉਪਾਵਾਂ ਦੇ ਅਸਰ ਦੇ ਮੁਲਾਂਕਣ ਲਈ ਨਿਗਰਾਨੀ ਮੁਹਿੰਮ ਸ਼ੁਰੂ

ਇਕ ਅਧਿਕਾਰਤ ਬਿਆਨ ਅਨੁਸਾਰ ਰਾਜਧਾਨੀ `ਚ ਹਵਾ ਦੇ ਵਧ ਰਹੇ ਪ੍ਰਦੂਸ਼ਣ (Pollution) ਨੂੰ ਧਿਆਨ `ਚ ਰੱਖਦਿਆਂ ਦਿੱਲੀ ਸਰਕਾਰ ਵੱਲੋਂ ਵੀਰਵਾਰ ਲਾਗੂ ਕੀਤੇ ਗਏ ਸਖ਼ਤ ਪ੍ਰਦੂਸ਼ਣ ਕੰਟਰੋਲ ਉਪਾਵਾਂ ਦੇ ਅਸਰ ਦਾ ਮੁਲਾਂਕਣ ਕਰਨ ਲਈ ਇਕ ਵਿਆਪਕ ਨਿਗਰਾਨੀ ਮੁਹਿੰਮ (Extensive surveillance campaign) ਸ਼ੁਰੂ ਕੀਤੀ ਗਈ ਹੈ । ਮੁੱਖ ਮੰਤਰੀ ਰੇਖਾ ਗੁਪਤਾ ਨੇ ਕੈਬਨਿਟ ਸਹਿਯੋਗੀਆਂ ਤੇ ਸਬੰਧਤ ਵਿਭਾਗਾਂ ਤੋਂ ਮਿਲੇ ਫੀਡਬੈਕ ਦੀ ਸਮੀਖਿਆ ਕੀਤੀ ਤੇ ਵੇਖਿਆ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਉਪਾਵਾਂ ਦੇ ਜ਼ਮੀਨੀ ਪੱਧਰ `ਤੇ ਉਸਾਰੂ ਨਤੀਜੇ ਮਿਲ ਰਹੇ ਹਨ ।

Read More : ਦਿੱਲੀ-ਐੱਨ. ਸੀ. ਆਰ. ਵਿਚ ਪ੍ਰਦੂਸ਼ਣ ਦਾ ਪੱਧਰ ਪੁੱਜਾ ਗੰਭੀਰ ਸ਼੍ਰੇਣੀ ਵਿਚ

LEAVE A REPLY

Please enter your comment!
Please enter your name here