ਸਰਕਾਰ ਵੱਲੋਂ ਹੁਣ ਬੱਚਿਆਂ ਨੂੰ ਮਿਲਿਆ ਤੋਹਫਾ, ਸਕਾਲਰਸ਼ਿਪ ਦਾ ਹੋਇਆ ਐਲਾਨ… || Delhi News

0
9
The government has now announced the gift, scholarship to the children...

ਸਰਕਾਰ ਵੱਲੋਂ ਹੁਣ ਬੱਚਿਆਂ ਨੂੰ ਮਿਲਿਆ ਤੋਹਫਾ, ਸਕਾਲਰਸ਼ਿਪ ਦਾ ਹੋਇਆ ਐਲਾਨ…

ਦਿੱਲੀ ਦੀ ਆਪ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੱਚਿਆਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ | ਪਹਿਲਾਂ ਔਰਤਾਂ ਲਈ, ਫਿਰ ਬਜ਼ੁਰਗਾਂ ਲਈ ਅਤੇ ਹੁਣ ਬੱਚਿਆਂ ਲਈ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਂ ਚਾਹੁੰਦਾ ਹਾਂ ਕਿ ਦਲਿਤ ਸਮਾਜ ਦਾ ਕੋਈ ਵੀ ਬੱਚਾ ਪੈਸੇ ਦੀ ਘਾਟ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ।

ਸੰਸਦ ਦਾ ਉਡਾਇਆ ਜਾਵੇਗਾ ਮਜ਼ਾਕ

ਅਰਵਿੰਦ ਕੇਜਰੀਵਾਲ ਨੇ ਸਕਾਲਰਸ਼ਿਪ ਲਾਂਚ ਕਰਦੇ ਹੋਏ ਕਿਹਾ ਕਿ ਤਿੰਨ ਦਿਨ ਪਹਿਲਾਂ ਅਮਿਤ ਸ਼ਾਹ ਨੇ ਬਾਬਾ ਸਾਹਿਬ ਅੰਬੇਡਕਰ ਦਾ ਮਜ਼ਾਕ ਉਡਾਇਆ ਸੀ। ਬਾਬਾ ਸਾਹਿਬ ਜਦੋਂ ਜਿਉਂਦੇ ਸੀ ਤਾਂ ਵੀ ਸਾਰੀ ਉਮਰ ਉਨ੍ਹਾਂ ਦਾ ਮਜ਼ਾਕ ਉਡਾਇਆ ਕਰਦੇ ਸਨ। ਬਾਬਾ ਸਾਹਿਬ ਕਰਕੇ ਹੀ ਸੰਸਦ ਹੈ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸੰਸਦ ਦਾ ਮਜ਼ਾਕ ਉਡਾਇਆ ਜਾਵੇਗਾ।

ਇਹ ਵੀ ਪੜ੍ਹੋ : ਸਕੂਲੀ ਬੱਚਿਆਂ ਨੂੰ ਲੱਗੀਆਂ ਮੌਜਾਂ, ਸਰਦੀਆਂ ਦੀਆਂ ਛੁੱਟੀਆਂ ‘ਚ ਹੋਇਆ ਵਾਧਾ, ਹੁਣ ਇੰਨੀ ਤਰੀਕ ਨੂੰ ਖੁੱਲਣਗੇ ਸਕੂਲ

ਕੋਈ ਵੀ ਬੱਚਾ ਪੈਸੇ ਦੀ ਘਾਟ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਪਰ ਇਸ ਦੇ ਜਵਾਬ ‘ਚ ਮੈਂ ਬਾਬਾ ਸਾਹਿਬ ਦੇ ਸਨਮਾਨ ‘ਚ ਵੱਡਾ ਐਲਾਨ ਕਰ ਰਿਹਾ ਹਾਂ। ਅੱਜ ਮੈਂ ਚਾਹੁੰਦਾ ਹਾਂ ਕਿ ਦਲਿਤ ਸਮਾਜ ਦਾ ਕੋਈ ਵੀ ਬੱਚਾ ਪੈਸੇ ਦੀ ਘਾਟ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਨੇ ਅੱਗੇ ਕਿਹਾ, “ਅੱਜ ਮੈਂ ਡਾ. ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਕਰਦਾ ਹਾਂ। ਇਸ ਸਕਾਲਰਸ਼ਿਪ ਤਹਿਤ ਦਲਿਤ ਭਾਈਚਾਰੇ ਦਾ ਕੋਈ ਵੀ ਬੱਚਾ ਦੁਨੀਆ ਦੀ ਕਿਸੇ ਵੀ ਚੋਟੀ ਦੀ ਯੂਨੀਵਰਸਿਟੀ ‘ਚ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਬੱਚਾ ਉਸ ਯੂਨੀਵਰਸਿਟੀ ‘ਚ ਦਾਖਲਾ ਲੈ ਸਕਦਾ ਹੈ ਅਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ।

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here