ਜਹਾਜ਼ ਤੋਂ ਉਤਰਦੇ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਵਾਪਰਿਆ ਹਾਦਸਾ || Today News

0
14

ਜਹਾਜ਼ ਤੋਂ ਉਤਰਦੇ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਵਾਪਰਿਆ ਹਾਦਸਾ

ਜਹਾਜ਼ ਤੋਂ ਉਤਰਦੇ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਹਾਦਸਾ ਵਾਪਰ ਗਿਆ ਹੈ । ਜਿਸ ਨਾਲ ਉਹਨਾਂ ਦਾ ਪੈਰ ਫਰੈਕਚਰ ਹੋ ਗਿਆ ਹੈ। ਦਰਅਸਲ, ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ। ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ ਤੋਂ ਉਤਰਦੇ ਸਮੇਂ ਜ਼ਰਦਾਰੀ ਜ਼ਖਮੀ ਹੋ ਗਏ ਸਨ।

ਪਾਕਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਨੇ ਵੀਰਵਾਰ ਰਾਤ ਨੂੰ ਇਸ ਦੀ ਪੁਸ਼ਟੀ ਕੀਤੀ। ਰਾਸ਼ਟਰਪਤੀ ਦਫ਼ਤਰ ਦੇ ਇਕ ਬਿਆਨ ਅਨੁਸਾਰ, ਡਿੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਪੈਰ ‘ਤੇ ਪਲਾਸਟਰ ਲਗਾ ਦਿੱਤਾ ਹੈ। ਡਾਕਟਰਾਂ ਅਨੁਸਾਰ ਇੱਕ ਮਹੀਨੇ ਤੱਕ ਪਲਾਸਟਰ ਲੱਗਾ ਰਹੇਗਾ। ਹਾਲਾਂਕਿ, ਖ਼ਤਰੇ ਦੀ ਕੋਈ ਗੱਲ ਨਹੀਂ ਹੈ।

ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ

ਪਲਾਸਟਰ ਲਗਾਉਣ ਤੋਂ ਬਾਅਦ ਡਾਕਟਰਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਘਰ ਭੇਜ ਦਿੱਤਾ ਹੈ। ਉਨ੍ਹਾਂ ਨੂੰ ਪੂਰਾ ਆਰਾਮ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਆਸਿਫ ਅਲੀ ਜ਼ਰਦਾਰੀ ਨੂੰ ਪਹਿਲਾਂ ਵੀ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਮਾਰਚ ਵਿੱਚ ਉਸਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਪਣੀ ਇੱਕ ਅੱਖ ਦਾ ਆਪ੍ਰੇਸ਼ਨ ਵੀ ਕਰਵਾਇਆ ਸੀ।

ਦੱਸ ਦਈਏ ਕਿ 2022 ਵਿੱਚ, ਉਹ ਇੱਕ ਹਫ਼ਤੇ ਲਈ ਕਰਾਚੀ ਦੇ ਡਾਕਟਰ ਜ਼ਿਆਉਦੀਨ ਹਸਪਤਾਲ ਵਿੱਚ ਦਾਖਲ ਰਿਹਾ। ਉਸ ਸਮੇਂ ਜ਼ਰਦਾਰੀ ਛਾਤੀ ਦੀ ਲਾਗ ਤੋਂ ਪੀੜਤ ਸਨ। ਹਾਲਾਂਕਿ ਜ਼ਰਦਾਰੀ ਦੇ ਨਿੱਜੀ ਡਾਕਟਰ ਅਤੇ ਕਰੀਬੀ ਦੋਸਤ ਡਾਕਟਰ ਆਸਿਮ ਹੁਸੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਜ਼ਰਦਾਰੀ ਦੀ ਸਿਹਤ ਠੀਕ ਹੈ। ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਆਸਿਫ਼ ਅਲੀ ਜ਼ਰਦਾਰੀ ਦੇ ਪੁੱਤਰ ਹਨ।

LEAVE A REPLY

Please enter your comment!
Please enter your name here