ਦਿੱਲੀ-ਐੱਨ. ਸੀ. ਆਰ. ਵਿਚ ਪ੍ਰਦੂਸ਼ਣ ਦਾ ਪੱਧਰ ਪੁੱਜਾ ਗੰਭੀਰ ਸ਼੍ਰੇਣੀ ਵਿਚ

0
30
Pollution

ਨਵੀਂ ਦਿੱਲੀ, 15 ਦਸੰਬਰ 2025 : ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਹਵਾ ਪ੍ਰਦੂਸ਼ਣ (Air pollution) ਦਾ ਪੱਧਰ ਗੰਭੀਰ ਸ਼੍ਰੇਣੀ `ਚ ਪਹ਼ੁੰਚ ਗਿਆ । ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (Air quality index) (ਏ. ਕਿਊ. ਆਈ.) 400 ਨੂੰ ਪਾਰ ਕਰ ਗਿਆ । ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐਤਵਾਰ ਦਿੱਤੀ ।

ਰਾਸ਼ਟਰੀ ਰਾਜਧਾਨੀ `ਚ ਸ਼ਨੀਵਾਰ ਦੀ ਸਾਰੀ ਰਾਤ ਛਾਈ ਰਹੀ ਸੰਘਣੀ ਧੁੰਦ

ਰਾਸ਼ਟਰੀ ਰਾਜਧਾਨੀ (National capital) `ਚ ਸ਼ਨੀਵਾਰ ਦੀ ਸਾਰੀ ਰਾਤ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ । ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਦਾ ਏ. ਕਿਊ. ਆਈ. 459, ਨੋਇਡਾ ਦਾ 469 ਤੇ ਗ੍ਰੇਟਰ ਨੋਇਡਾ ਦਾ 442 ਸੀ । ਪ੍ਰਦੂਸ਼ਣ ਕੰਟਰੋਲ ਬੋਰਡ (Pollution Control Board) ਦੇ ਮਿਆਰਾਂ ਅਨੁਸਾਰ 0 ਤੋਂ 50 ਦਰਮਿਆਨ ਏ. ਕਿਊ. ਆਈ. ਨੂੰ ਚੰਗਾ, 51 ਤੋਂ 100 ਦਰਮਿਆਨ ਨੂੰ ਤਸੱਲੀਬਖਸ਼, 101 ਤੋਂ 200 ਦਰਮਿਆਨ ਨੂੰ ਮੱਧਮ, 201 ਤੋਂ 300 ਦਰਮਿਆਨ ਨੂੰ ਮਾੜਾ, 301 ਤੋਂ 400 ਦਰਮਿਆਨ ਨੂੰ ਬਹੁਤ ਮਾੜਾ ਤੇ 401 ਤੋਂ 500 ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ ।

ਕਮਿਸ਼ਨ ਨੇ ਲਿਖੀ ਦਿੱਲੀ-ਹਰਿਆਣਾ-ਰਾਜਸਥਾਨ ਤੇ ਉਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਚਿੱਠੀ

ਇਸ ਦੌਰਾਨ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ ਤੇ ਐੱਨ. ਸੀ. ਆਰ. (Delhi and N. C. R.) ਦੀਆਂ ਸਰਕਾਰਾਂ ਨੂੰ ਸਾਰੀਆਂ ਆਊਟਡੋਰ ਖੇਡਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਹਵਾ ਦੀ ਮਾੜੀ ਗੁਣਵੱਤਾ ਦਰਮਿਆਨ ਅਜਿਹੇ ਸਮਾਗਮਾਂ ਦਾ ਨਿਰੰਤਰ ਆਯੋਜਨ ਬੱਚਿਆਂ ਲਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ । ਕਮਿਸ਼ਨ ਨੇ ਸ਼ਨੀਵਾਰ ਦਿੱਲੀ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਲਿਖੀ ਚਿੱਠੀ `ਚ ਕਿਹਾ ਕਿ ਉਹ ਚਿੰਤਤ ਹੈ ਕਿ ਸੁਪਰੀਮ ਕੋਰਟ ਦੇ 19 ਨਵੰਬਰ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਦਿੱਲੀ-ਐੱਨ. ਸੀ. ਆਰ. `ਚ ਕੁਝ ਸਕੂਲ ਤੇ ਅਦਾਰੇ ਅਜੇ ਵੀ ਆਊਟਡੋਰ ਖੇਡਾਂ ਦਾ ਆਯੋਜਨ ਕਰ ਰਹੇ ਹਨ ।

Read More : ਦਿੱਲੀ ਦੇ ਪ੍ਰਦੂਸ਼ਣ `ਤੇ ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ

LEAVE A REPLY

Please enter your comment!
Please enter your name here