ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

0
24
Delhi airport

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਹਵਾਈ ਅੱਡੇ (Delhi Airport) ਦੇ ਟਰਮੀਨਲ 1 `ਤੇ ਬੀਤੇ ਦਿਨੀਂ ਇਕ ਆਫ-ਡਿਊਟੀ ਪਾਇਲਟ ਨੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕੀਤੀ ।

ਕਿਵੇਂ ਸਾਹਮਣੇ ਆਇਆ ਸਮੁੱਚਾ ਘਟਨਾਕ੍ਰਮ

ਦਿੱਲੀ ਹਵਾਈ ਅੱਡੇ ਤੇ ਯਾਤਰੀ ਨਾਲ ਵਾਪਰੀ ਕੁੱਟਮਾਰ ਦੀ ਘਟਨਾ ਦਾ ਘਟਨਾਕ੍ਰਮ ਉਸ ਵੇਲੇ ਸਭਨਾਂ ਦੇ ਸਾਹਮਣੇ ਆਇਆ ਜਦੋਂ ਯਾਤਰੀ ਨੇ ਸੋਸ਼ਲ ਮੀਡੀਆ `ਤੇ ਘਟਨਾ ਦੇ ਵੇਰਵੇ ਸਾਂਝੇ ਕੀਤੇ । ਘਟਨਾ ਸਾਹਮਣੇ ਆਉਂਦੇ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਂਚ ਦੇ ਆਦੇਸ਼ ਦਿੱਤੇ । ਜਿਸ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੇ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ (Pilot Captain Virendra Sejwal) ਨੂੰ ਵੀ ਮੁਅੱਤਲ (Suspension) ਕਰ ਦਿੱਤਾ ਹੈ ।

ਪਾਇਲਟ ਡਿਊਟੀ ਤੇ ਨਹੀਂ ਸੀ ਅਤੇ ਯਾਤਰੀ ਕਿਸੇ ਦੂਜੀ ਉਡਾਣ ਦਾ ਸੀ

ਏਅਰਲਾਈਨ ਨੇ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਪਾਇਲਟ ਡਿਊਟੀ `ਤੇ ਨਹੀਂ ਸੀ ਅਤੇ ਯਾਤਰੀ ਕਿਸੇ ਦੂਜੀ ਉਡਾਣ ਦਾ ਸੀ । ਅਸੀਂ ਉਸ ਨੂੰ ਹਟਾ ਦਿੱਤਾ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । ਘਟਨਾ ਤੋਂ ਬਾਅਦ ਯਾਤਰੀ ਅੰਕਿਤ ਦੀਵਾਨ (Passenger Ankit Diwan) ਨੇ ਇਕ ਪੋਸਟ ਲਿਖੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸ `ਤੇ ਮਾਮਲਾ ਬੰਦ ਕਰਨ ਲਈ ਦਬਾਅ ਪਾਇਆ ਗਿਆ ਸੀ । ਉਸ ਨੂੰ ਇਕ ਪੱਤਰ ਲਿਖਣ ਲਈ ਮਜਬੂਰ ਕੀਤਾ ਗਿਆ ਤੇ ਜੇ ਮੈਂ ਅਜਿਹਾ ਨਹੀਂ ਕਰਦਾ ਤਾਂ ਮੈਨੂੰ ਆਪਣੀ ਉਡਾਣ ਛੱਡਣੀ ਪੈਂਦੀ ।

ਆਪਣੇ ਪਿਤਾ ਨੂੰ ਖੂਨ ਨਾਲ ਲਥਪਥ ਦੇਖ ਬੱਚੀ ਹੈ ਸਦਮੇ ਵਿਚ

ਅੰਕਿਤ ਨੇ ਇਹ ਵੀ ਕਿਹਾ ਕਿ ਉਸ ਦੀ 7 ਸਾਲ ਦੀ ਧੀ ਨੇ ਆਪਣੇ ਪਿਤਾ ਨੂੰ ਖੂਨ ਨਾਲ ਲੱਥਪੱਥ ਚਿਹਰੇ ਨੂੰ ਦੇਖਿਆ ਤੇ ਉਹ ਉਦੋਂ ਤੋਂ ਸਦਮੇ ਵਿਚ ਹੈ । ਯਾਤਰੀ ਨੇ ਅੱਜ ਇਕ ਹੋਰ ਪੋਸਟ ਵਿਚ ਪਾਇਲਟ ਦਾ ਇਕ ਵੀਡੀਓ ਸਾਂਝਾ ਕੀਤਾ । ਉਨ੍ਹਾਂ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਏਅਰਲਾਈਨ ਅੱਗੇ ਦੀ ਕਾਰਵਾਈ ਕਰੇਗੀ ।

Read More : ਦਿੱਲੀ ਹਵਾਈ ਅੱਡੇ ‘ਤੇ ਲੈਂਡਿੰਗ ਤੋਂ ਬਾਅਦ ਪਾਇਲਟ ਦੀ ਮੌਤ

LEAVE A REPLY

Please enter your comment!
Please enter your name here