ਨਵੀਂ ਦਿੱਲੀ, 20 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਏ ਧਮਾਕੇ ਦੇ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. (N. I. A.) ਨੇ ਚਾਰ ਹੋਰ ਨੂੰ ਗ੍ਰਿਫ਼ਤਾਰ ਕੀਤਾ ਹੈ । ਜਿਸ ਨਾਲ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਮੁਲਜ਼ਮਾਂ ਦੀ ਕੁੱਲ ਗਿਣਤੀ 6 (Total number 6) ਹੋ ਗਈ ਹੈ ।
ਕੌਣ ਕੌਣ ਸਨ ਚਾਰੋਂ
ਦਿੱਲੀ ਧਮਾਕੇ (Delhi blasts) ਦੇ ਮਾਮਲੇ ਵਿਚ ਜਿਨ੍ਹਾਂ ਚਾਰ ਮੁਲਜ਼ਮਾਂ ਨੂੰ ਐਨ. ਆਈ. ਏ. ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਜਿਲ੍ਹਾ ਸੈਸ਼ਨ ਜੱਜ, ਪਟਿਆਲਾ ਹਾਊਸ ਕੋਰਟ ਦੁਆਰਾ ਜਾਰੀ ਪ੍ਰੋਡਕਸ਼ਨ ਆਰਡਰ `ਤੇ ਹਿਰਾਸਤ (Detention) ਵਿਚ ਲਿਆ ਸੀ ਵਿਚ ਪੁਲਵਾਮਾ (ਜੰਮੂ-ਕਸ਼ਮੀਰ) ਦੇ ਡਾ. ਮੁਜ਼ਮਿਲ ਸ਼ਕੀਲ ਗਨਈ, ਅਨੰਤਨਾਗ (ਜੰਮੂ-ਕਸ਼ਮੀਰ) ਦੇ ਡਾ. ਅਦੀਲ ਅਹਿਮਦ ਰਾਥਰ, ਲਖਨਊ (ਉੱਤਰ ਪ੍ਰਦੇਸ਼) ਦੇ ਡਾ. ਸ਼ਾਹੀਨ ਸਈਦ ਅਤੇ ਸ਼ੋਪੀਆਂ (ਜੰਮੂ-ਕਸ਼ਮੀਰ) ਦੇ ਮੁਫਤੀ ਇਰਫਾਨ ਅਹਿਮਦ ਵਾਗੇ ਸ਼ਾਮਲ ਹਨ । ਉਪਰੋਕਤ ਸਾਰਿਆਂ ਨੇ ਅੱਤਵਾਦੀ ਹਮਲੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਵਿੱਚ ਕਈ ਮਾਸੂਮ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ ।
Read More :









