ਪਤਨੀ ਤੇ 3 ਧੀਆਂ ਦੀ ਹੱਤਿਆ ਕਰ ਕੇ ਪਤੀ ਫ਼ਰਾਰ

0
22
Murder

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸਮੇਪੁਰ ਬਾਦਲ ਖੇਤਰ ਵਿਖੇ ਇਕ ਵਿਅਕਤੀ ਵਲੋਂ ਚਾਰ ਜਣਿਆਂ ਦਾ ਕਤਲ (Murder) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਰਿਸ਼ਤਾ ਸੀ ਜਿਸਨੇ ਕੀਤੀ ਚਾਰਾਂ ਦੀ ਹੱਤਿਆ

ਮਿਲੀ ਜਾਣਕਾਰੀ ਅਨੁਸਾਰ ਸਮੇਪੁਰ ਬਾਦਲੀ ਇਲਾਕੇ (Samepur Badli area) ‘ਚ ਬੁੱਧਵਾਰ ਰਾਤ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਅਤੇ 3 ਮਾਸੂਮ ਧੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ । ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਮੁਨਚਨ ਕੇਵਟ ਫ਼ਰਾਰ ਹੋ ਗਿਆ, ਜਿਸ ਦੀ ਭਾਲ ਛਾਪੇਮਾਰੀ ਪੁਲਸ ਵਲੋਂ ਛਾਪੇੇਮਾਰੀ ਕੀਤੀ ਜਾ ਰਹੀ ਹੈ ।

ਪੁਲਸ ਨੂੰ ਮਿਲੀ ਸੀ ਲਾਸ਼ਾਂ ਖੂਨ ਨਾਲ ਲਥਪਥ ਹਾਲਤ ਵਿਚ ਪਈਆਂ ਹੋਣ ਦੀ ਸੂਚਨਾ

ਸਮੇਪੁਰ ਬਾਦਲੀ ਪੁਲਸ ਨੂੰ ਸਵੇਰੇ 8 ਵਜੇ ਸਰਵੋਦਿਆ ਵਿਦਿਆਲਿਆ ਦੇ ਨੇੜੇ ਚੰਦਨ ਪਾਰਕ ਦੀ 60 ਫੁੱਟ ਰੋਡ ਗਲੀ ਨੰਬਰ ਤਿੰਨ ਸਥਿਤ ਗਰਾਊਂਡ ਫਲੋਰ ਮਕਾਨ ‘ਚ ਔਰਤ ਅਤੇ ਉਸ ਦੀਆਂ 3 ਮਾਸੂਮ ਧੀਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ (Bodies covered in blood) ਹਾਲਤ ‘ਚ ਪਈਆਂ ਹੋਣ ਦੀ ਪੀ. ਸੀ. ਆਰ. ਸੂਚਨਾ ਮਿਲੀ ਸੀ । ਪੁਲਸ ਮੌਕੇ ‘ਤੇ ਪਹੁੰਚੀ । ਇਕ ਹੀ ਕਮਰੇ ‘ਚ 4 ਲਾਸ਼ਾਂ ਪਈਆਂ ਸਨ । ਔਰਤ ਦੀ ਪਛਾਣ ਅਨੀਤਾ ਵਜੋਂ ਹੋਈ । ਉਸ ਦੀਆਂ ਤਿੰਨੋਂ ਧੀਆਂ ਦੀ ਉਮਰ ਕ੍ਰਮਵਾਰ 5, 4 ਅਤੇ 3 ਸਾਲ ਸੀ ।

Read more : ਮਾਨਸਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਮਾਰ ਕੇ ਕਤਲ

LEAVE A REPLY

Please enter your comment!
Please enter your name here