ਦਿੱਲੀ ਪੁਲਸ ਤੇ ਅਪਰਾਧੀਆਂ ਵਿਚ ਚੱਲੀਆਂ ਗੋਲੀਆਂ

0
26
Delhi police

ਨਵੀਂ ਦਿੱਲੀ, 20 ਸਤੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਰੋਹਿਣੀ (Rohini) ਦੇ ਬੁੱਧ ਵਿਹਾਰ ਇਲਾਕੇ ਵਿੱਚ ਦਿੱਲੀ ਪੁਲਿਸ ਅਤੇ ਅਪਰਾਧੀਆਂ (Police and criminals) ਵਿਚਕਾਰ ਤਾਬੜਤੋੜ ਗੋਲੀਆਂ ਚੱਲੀਆਂ । ਇਸ ਦੌਰਾਨ ਪੁਲਸ ਕਾਰਵਾਈ ਵਿੱਚ ਗੋਗੀ ਗੈਂਗ ਦੇ ਦੋ ਮੈਂਬਰ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਦੋਂ ਕਿ ਦੋ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਤਰ੍ਹਾਂ, ਪੁਲਿਸ ਪੰਜ ਗੈਂਗਸਟਰਾਂ ਵਿੱਚੋਂ ਤਿੰਨ ਨੂੰ ਫੜਨ ਵਿੱਚ ਕਾਮਯਾਬ ਹੋ ਗਈ ।

ਐਸ. ਐਚ. ਓ. ਨੇ ਕੀ ਦੱਸਿਆ

ਐਸ. ਐਚ. ਓ. ਕਰੁਣਾ ਸਾਗਰ ਨੇ ਪੁਲਸ ਅਤੇ ਗੋਗੀ ਗੈਂਗ ਵਿਚਕਾਰ ਹੋਏ ਮੁਕਾਬਲੇ ਦੀ ਅਗਵਾਈ ਕੀਤੀ। ਪੁਲਿਸ ਸੂਤਰਾਂ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਅਪਰਾਧੀ ਬਦਨਾਮ ਗੋਗੀ ਗੈਂਗ ਨਾਲ ਜੁੜੇ ਹੋਏ ਹਨ। ਜ਼ਖ਼ਮੀ ਅਪਰਾਧੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਪੁਲਸ ਨੂੰ ਪ੍ਰਾਪਤ ਹੋਈਆਂ ਸਨ ਗੁਪਤ ਰਿਪੋੋਰਟਾਂ

ਪੁਲਸ ਅਨੁਸਾਰ ਪ੍ਰਾਪਤ ਗੁਪਤ ਰਿਪੋਰਟਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਿਆ ਕਿ ਗੋਗੀ ਗੈਂਗ ਦੇ ਕੁਝ ਮੈਂਬਰ ਬੁੱਧ ਵਿਹਾਰ ਖੇਤਰ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਜਾਣਕਾਰੀ ਦੇ ਆਧਾਰ `ਤੇ, ਬੁੱਧ ਵਿਹਾਰ ਪੁਲਿਸ ਨੇ ਪੰਸਾਲੀ ਰੋਡ ਨੇੜੇ ਨਾਕਾਬੰਦੀ ਕੀਤੀ ਅਤੇ ਇੱਕ ਸ਼ੱਕੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ।

ਪੁਲਸ ਨੂੰ ਦੇਖਦਿਆਂ ਹੀ ਅਪਰਾਧੀਆਂ ਨੇ ਚਲਾਈਆਂ ਗੋਲੀਆਂ

ਪੁਲਸ ਨੂੰ ਦੇਖ ਕੇ ਅਪਰਾਧੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪੁਲਿਸ ਨੂੰ ਵੀ ਜਵਾਬੀ ਗੋਲੀਬਾਰੀ ਕਰਨੀ ਪਈ। ਕਈ ਰਾਊਂਡ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਦੋ ਅਪਰਾਧੀ ਜ਼ਖ਼ਮੀ ਹੋ ਗਏ । ਪੁਲਸ ਨੇ ਘਟਨਾ ਸਥਾਨ ਤੋਂ ਇੱਕ ਕਾਰ, ਇੱਕ ਅਰਧ-ਆਟੋਮੈਟਿਕ ਪਿਸਤੌਲ, ਜ਼ਿੰਦਾ ਗੋਲਾ ਬਾਰੂਦ ਅਤੇ ਹੋਰ ਹਥਿਆਰ ਬਰਾਮਦ ਕੀਤੇ ।

Read More : ਸਕੂਲ ਦੀ ਪ੍ਰਾਰਥਨਾ ਸਭਾ ਵਿਚ ਚੱਲੀਆਂ ਤਾਬੜਤੋੜ ਗੋਲੀਆਂ

LEAVE A REPLY

Please enter your comment!
Please enter your name here