ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਅਪਰਾਧੀ ਇੰਦਰਜੀਤ ਸਿੰਘ ਯਾਦਵ (Criminal Inderjit Singh Yadav) ਦੇ ਖਿਲਾਫ਼ ਮਨੀ ਲਾਂਡਰਿੰਗ (Money laundering) ਜਾਂਚ ਤਹਿਤ ਨਵੀਂ ਕਾਰਵਾਈ ਕਰਦਿਆਂ ਦਿੱਲੀ ’ਚ 2 ਫਾਰਮ ਹਾਊਸਾਂ ਤੋਂ ਕਰੀਬ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property seizure) ਕੀਤੀ ।
ਸੁਨੀਲ ਗੁਪਤਾ ਦੇ ਘਰ ਤੋਂ ਕੀ ਕੀ ਹੋਇਆ ਬਰਾਮਦ
ਅਧਿਕਾਰੀਆਂ ਅਨੁਸਾਰ ਵੀਰਵਾਰ ਨੂੰ ਸੁਨੀਲ ਗੁਪਤਾ ਦੇ ਫਾਰਮ ਹਾਊਸ ਤੋਂ 1 ਕਰੋੜ 22 ਲੱਖ ਰੁਪਏ ਨਕਦ ਅਤੇ 8. 50 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਗਏ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਨ ਕੁਮਾਰ ਦੇ ਕੰਪਲੈਕਸ ਤੋਂ 5.12 ਕਰੋੜ ਰੁਪਏ ਨਕਦ ਅਤੇ 8. 80 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਮਿਲੇ ਸਨ । ਈ. ਡੀ. ਨੇ ਦੱਸਿਆ ਕਿ ਯਾਦਵ ਨਾਜਾਇਜ਼ ਵਸੂਲੀ, ਜ਼ਬਰਦਸਤੀ ਕਰਜ਼ਾ ਨਿਪਟਾਰਾ ਅਤੇ ਅਪਰਾਧ ਰਾਹੀਂ ਕਮਾਈ ਕਮਿਸ਼ਨ ਵਿਚ ਸ਼ਾਮਲ ਰਿਹਾ ਹੈ ਅਤੇ ਹਰਿਆਣਾ ਪੁਲਸ ਦੇ ਕਈ ਮਾਮਲਿਆਂ ਵਿਚ ਵੀ ਲੋੜੀਂਦਾ ਹੈ । ਯਾਦਵ ਦੇ ਕਥਿਤ ਸਾਥੀਆਂ ਨੇ ਫੰਡ ਟ੍ਰਾਂਸਫਰ ਕਰ ਕੇ ਅਪਰਾਧ ਦੀ ਕਮਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ।
ਈ. ਡੀ. ਨੇ ਚਲਾਈ ਸੀ ਦਸੰਬਰ ਦੇ ਅਖੀਰ ਵਿਚ 10 ਥਾਵਾਂ ਤੇ ਤਲਾਸ਼ੀ ਮੁਹਿੰਮ
ਡਾਇਰੈਕਟੋਰੇਟ ਨੇ ਦਸੰਬਰ ਦੇ ਅਖੀਰ ਵਿਚ ਦਿੱਲੀ, ਗੁਰੂਗ੍ਰਾਮ ਅਤੇ ਹਰਿਆਣਾ ਵਿਚ 10 ਥਾਵਾਂ ਤੇ ਤਲਾਸ਼ੀ ਮੁਹਿੰਮ ਵੀ ਚਲਾਈ ਸੀ । ਇਸ ਤੋਂ ਇਲਾਵਾ ਅਪੋਲੋ ਗ੍ਰੀਨ ਐਨਰਜੀ ਲਿਮਟਿਡ ਅਤੇ ਜੇਮ ਰਿਕਾਰਡਸ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਕੰਪਲੈਕਸਾਂ ਦੀ ਵੀ ਜਾਂਚ ਕੀਤੀ ਗਈ ।
Read More : ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ









