ਨਵੀਂ ਦਿੱਲੀ, 11 ਨਵੰਬਰ 2025 : ਬੀਤੀ ਸ਼ਾਮ ਦਿੱਲੀ ਦੇ ਲਾਲ ਕਿਲਾ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਜਾਂਚ ਏਜੰਸੀਆਂ ਨੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਦੇ ਚਲਦਿਆਂ ਡਾਕਟਰ ਉਮਰ (Doctor Omar) ਦੀ ਪਛਾਣ ਕੀਤੀ ਹੈ, ਜਿਸਦੇ ਚਲਦਿਆਂ ਹਾਲ ਦੀ ਘੜੀ ਡਾਕਟਰ ਉਮਰ ਮੁਹੰਮਦ ਦੀ ਮਾਂ ਅਤੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦੱਸਣਯੋਗ ਹੈ ਕਿ ਉਪਰੋਕਤ ਦੋਵੇਂ ਗ੍ਰਿਫ਼ਤਾਰੀਆਂ ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਕੀਤੀਆਂ ਗਈਆਂ ਹਨ ।
ਸੀ. ਸੀ. ਟੀ. ਵੀ. ਫੁਟੇਜ ਵਿਚ ਗੱਡੀ ਸਵਾਰ ਡਾਕਟਰ ਆਇਆ ਸਾਹਮਣੇ
ਜਾਂਚ ਏਜੰਸੀਆਂ (Investigating agencies) ਵਲੋਂ ਦਿੱਲੀ ਦੇ ਲਾਲ ਕਿਲੇ ਤੋਂ ਕੁੱਝ ਕੁ ਦੂਰੀ ਤੇ ਹੋਏ ਧਮਾਕੇ ਦੇੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਦਿਆਂ ਧਮਾਕੇ ਤੋਂ ਕੁਝ ਪਲ ਪਹਿਲਾਂ ਦੇ ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲਗਾਇਆ ਹੈ ਕਿ ਗੱਡੀ ਸਵਾਰ ਡਾਕਟਰ ਉਮਰ ਮੁਹੰਮਦ ਸੀ ਜੋ ਕਿ ਪੁਲਵਾਮਾ ਦਾ ਰਹਿਣ ਵਾਲਾ ਸੀ ਅਤੇ ਗੱਡੀ ਉਸ ਦੇ ਨਾਮ `ਤੇ ਰਜਿਸਟਰਡ ਸੀ ।
ਧਮਾਕੇ ਵਿਚ ਹੋ ਸਕਦੀ ਹੈ ਕਿ ਅਮੋਨੀਅਮ ਨਾਈਟ੍ਰੇਟ, ਬਾਲਣ ਤੇਲ ਅਤੇ ਡੈਟੋਨੇਟਰ ਦੀ ਵਰਤੋਂ ਕੀਤੀ ਗਈ ਹੋਵੇ
ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਪੁਲਸ ਜਾਂਚ (Initial police investigation) ਵਿਚ ਸਾਹਮਣੇ ਆਇਆ ਹੈ ਕਿ ਧਮਾਕੇ ਵਿੱਚ ਅਮੋਨੀਅਮ ਨਾਈਟ੍ਰੇਟ, ਬਾਲਣ ਤੇਲ ਅਤੇ ਇੱਕ ਡੈਟੋਨੇਟਰ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ । ਇਥੇ ਹੀ ਬਸ ਨਹੀਂ ਸ਼ੁਰੂਆਤੀ ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਦਿੱਲੀ ਧਮਾਕਾ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਜੁੜਿਆ ਹੋ ਸਕਦਾ ਹੈ, ਜਿੱਥੋਂ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਜ਼ਬਤ ਕੀਤਾ ਗਿਆ ਸੀ । ਹਾਲਾਂਕਿ, ਅੰਤਿਮ ਰਿਪੋਰਟ ਦੀ ਉਡੀਕ ਹੈ ।
ਕਾਰ ਨੂੰ ਇਕ ਨਕਾਬਪੋਸ਼ ਵਿਅਕਤੀ ਰਿਹਾ ਸੀ ਚਲਾ : ਪੁਲਸ
ਪੁਲਸ ਨੇ ਆਖਿਆ ਹੈ ਕਿ ਸੀ. ਸੀ. ਟੀ. ਵੀ. ਫੁਟੇਜ (CCTV footage) ਮੁਤਾਬਕ ਇੱਕ ਨਕਾਬਪੋਸ਼ ਵਿਅਕਤੀ ਕਾਰ ਨੂੰ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ।
Read More : ਦਿੱਲੀ ਧਮਾਕੇ ਵਿਚ ਜਿਹੜੇ ਵੀ ਲੋਕ ਸ਼ਾਮਲ ਹੋਣਗੇ ਨੂੰ ਕੋਈ ਨਹੀਂ ਬਚਾਅ ਸਕੇਗਾ : ਮੋਦੀ









